ਕਈ ਲੋਕ ਸਮਝਦੇ ਹਨ ਕਿ ਤੇਜਪੱਤਾ ਸਿਰਫ਼ ਸਬਜ਼ੀਆਂ ਬਣਾਉਣ ਦੇ ਕੰਮ ਆਉਂਦਾ ਹੈ ਜਦਕਿ ਅਜਿਹਾ ਨਹੀਂ ਹੈ। ਤੇਜਪੱਤਾ ਪੂਰੀ ਤਰਾਂ ਨਾਲ ਔਸ਼ੁਧਿਕ ਗੁਣਾਂ ਨਾਲ ਭਰਪੂਰ ਹੈ। ਇਸ ‘ਚ ਪ੍ਰਭੂਰ ਮਾਤਰਾ ‘ਚ ਐਂਟੀਔਕਸੀਡੈਂਟਸ, ਕੌਪਰ, ਪੋਟੈਸ਼ੀਅਮ, ਕੈਲਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ। ਇਹ ਸਾਰੇ ਗੁਣ ਸਾਡੇ ਸ਼ਰੀਰ ਨੂੰ ਸੁਚਾਰੂ ਰੂਪ ਨਾਲ ਚਲਾਉਣ ‘ਚ ਬਹੁਤ ਜ਼ਰੂਰੀ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੇਜਪੱਤਾ ਸ਼ੂਗਰ ਨੂੰ ਸਹੀ ਕਰਨ ਦੇ ਨਾਲ-ਨਾਲ ਸਾਨੂੰ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
ਪੱਥਰੀ ਲਈ ਹੈ ਫ਼ਾਇਦੇਮੰਦ: ਅਨਿਯਮਿਤ ਅਤੇ ਦੂਸ਼ਿਤ ਖਾਣ-ਪੀਣ ਦੇ ਚਲਦੇ ਅੱਜਕੱਲ੍ਹ ਪੇਟ ‘ਚ ਪੱਥਰੀ ਹੋਣਾ ਇੱਕ ਆਮ ਸਮੱਸਿਆ ਬਣ ਗਈ ਹੈ। ਇਸ ਰੋਗ ਨਾਲ ਪੇਟ ‘ਚ ਬਹੁਤ ਦਰਦ ਹੁੰਦਾ ਹੈ। ਪੱਥਰੀ ਨਾਲ ਪਰੇਸ਼ਾਨ ਲੋਕਾਂ ਲਈ ਤੇਜਪੱਤਾ ਬਹੁਤ ਕੰਮ ਦੀ ਚੀਜ਼ ਹੈ। ਇਸ ਦੇ ਸੇਵਨ ਨਾਲ ਪੱਥਰੀ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ। ਤੇਜਪੱਤੇ ਨੂੰ ਉਬਾਲ ਕੇ ਜਾਂ ਖਾਣੇ ਵਿੱਚ ਪਾ ਕੇ ਸੇਵਨ ਕੀਤਾ ਜਾ ਸਕਦਾ ਹੈ।
ਸ਼ੂਗਰ ਲਈ ਹੈ ਰਾਮਬਾਣ: ਸ਼ੂਗਰ ਕਾਫ਼ੀ ਹੱਦ ਤਕ ਸਾਡੇ ਲਾਈਫ਼ ਸਟਾਈਲ ਨਾਲ ਜੁੜੀ ਬੀਮਾਰੀ ਹੈ। ਕਈ ਵਾਰ ਜਨੈਟਿਕ ਸਮੱਸਿਆ ਦੇ ਚਲਦੇ ਵੀ ਇਹ ਰੋਗ ਹੋ ਜਾਂਦਾ ਹੈ। ਇਹ ਬਹੁਤ ਗੰਭੀਰ ਰੋਗ ਹੈ, ਪਰ ਜੇਕਰ ਤੁਸੀਂ ਇਸ ਤੋਂ ਬਚਣ ਲਈ ਰੋਜ ਛੋਟੇ-ਛੋਟੇ ਕਦਮ ਚੁੱਕੋਗੇ ਤਾਂ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸ਼ੂਗਰ ਵਿੱਚ ਤੇਜਪੱਤਾ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਜੇਕਰ ਇਸ ਦਾ ਖਾਣੇ ‘ਚ ਜਾਂ ਉਬਾਲ ਕੇ ਨਿਯਮਿਤ ਸੇਵਨ ਕੀਤਾ ਜਾਵੇ ਤਾਂ ਸ਼ੂਗਰ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ।
ਨੀਂਦ ਦੀ ਕਮੀ ਹੁੰਦੀ ਹੈ ਦੂਰ: ਬਹੁਤ ਜ਼ਿਆਦਾ ਤਨਾਅ ਅਤੇ ਚਿੰਤਾਂ ਦੇ ਚਲਦੇ ਨੀਂਦ ਦੀ ਕਮੀ ਹੋਣਾ ਲਾਜ਼ਮੀ ਹੈ। ਇੱਕ ਰੀਸਰਚ ਅਨੁਸਾਰ ਜੋ ਔਰਤਾਂ ਘਰ ‘ਚ ਰਹਿੰਦੀਆਂ ਹਨ ਉਨ੍ਹਾਂ ਨੂੰ ਜ਼ਿਆਦਾ ਤਨਾਅ ਦੀ ਸਮੱਸਿਆ ਰਹਿੰਦੀ ਹੈ ਕਿਉਂਕਿ ਉਹ ਆਪਣੀਆਂ ਇਛਾਵਾਂ ਅਤੇ ਗੱਲਾਂ ਨੂੰ ਜ਼ਿਆਦਾ ਸ਼ੇਅਰ ਨਹੀਂ ਕਰ ਪਾਉਂਦੀਆਂ। ਤੇਜਪੱਤੇ ਦੇ ਸੇਵਨ ਨਾਲ ਨੀਂਦ ਦੀ ਕਮੀ ਦੂਰ ਹੁੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਤੇਜਪੱਤੇ ਦੇ ਤੇਲ ਦੀਆਂ ਕੁੱਝ ਬੂੰਦਾਂ ਨੂੰ ਪਾਣੀ ‘ਚ ਮਿਲਾ ਕੇ ਪੀਣ ਨਾਲ ਵਧੀਆ ਨੀਂਦ ਆਉਂਦੀ ਹੈ।
ਪਾਚਣ ਕਿਰਿਆ ਹੁੰਦੀ ਹੈ ਦਰੁੱਸਤ: ਦਫ਼ਤਰ ਅਤੇ ਕਾਲਜ ਦੀ ਜਲਦਬਾਜ਼ੀ ‘ਚ ਕਈ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰ ਪਾਉਂਦੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜੋ ਕੁੱਝ ਵੀ ਮਿਲਦਾ ਹੈ, ਉਹ ਖਾ ਲੈਂਦੇ ਹਨ। ਇਸ ਪ੍ਰਕਿਰਿਆ ਦਾ ਸਿੱਧਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ। ਜੋ ਲੋਕ ਅਕਸਰ ਅਜਿਹਾ ਕਰਦੇ ਹਨ ਉਨ੍ਹਾਂ ਦੀ ਪਾਚਣ ਕਿਰਿਆ ਕਾਫ਼ੀ ਕਮਜੋਰ ਹੋ ਜਾਂਦੀ ਹੈ। ਤੇਜਪੱਤੇ ਦਾ ਸੇਵਨ ਪਾਚਣ ਕਿਰਿਆ ਨੂੰ ਦਰੁੱਸਤ ਕਰਦਾ ਹੈ। ਪਾਚਣ ਨਾਲ ਜੁੜੀਆਂ ਕਈ ਸਮੱਸਿਆਵਾਂ ‘ਚ ਤੇਜਪੱਤਾ ਕਾਫ਼ੀ ਫ਼ਾਇਦੇਮੰਦ ਹੈ। ਚਾਹ ‘ਚ ਤੇਜਪੱਤੇ ਦਾ ਇਸਤੇਮਾਲ ਕਰ ਕੇ ਕਬਜ਼, ਐਸੀਡਿਟੀ ਅਤੇ ਮਰੋੜ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਸੂਰਜਵੰਸ਼ੀ