ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਦਾ ਕਹਿਣਾ ਹੈ ਕਿ ਉਹ ਟਾਈਗਰ ਸੀਰੀਜ਼ ਦੇ ਤੀਜੇ ਭਾਗ ਨੂੰ ਬਣਾਉਣ ਲਈ ਉਤਸ਼ਾਹਿਤ ਹੈ। ਵੈਸੇ ਇਸ ਵਕਤ ਉਹ ਸਲਮਾਨ ਖ਼ਾਨ ਦੀ ਅਗਲੀ ਫ਼ਿਲਮ ਭਾਰਤ ਨੂੰ ਰਿਲੀਜ਼ ਕਰਨ ਦੀਆਂ ਤਿਆਰੀਆਂ ‘ਚ ਲੱਗਾ ਹੋਇਆ ਹੈ ਜੋ 5 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਉਹ ਸਲਮਾਨ ਖ਼ਾਨ ਨਾਲ ਸੁਲਤਾਨ ਅਤੇ ਟਾਈਗਰ ਜਿੰਦਾ ਹੈ ਵਰਗੀਆਂ ਫ਼ਿਲਮਾਂ ਬਣਾ ਚੁੱਕਾ ਹੈ। ਅਲੀ ਨੇ ਟਾਈਗਰ ਸੀਰੀਜ਼ ਦੇ ਤੀਜੇ ਭਾਗ ਨੂੰ ਲੈ ਕੇ ਕਿਹਾ, ”ਇੰਸ਼ਾ ਅੱਲ੍ਹਾ ਅਸੀਂ ਅਜੇ ਫ਼ਿਲਮ ਦੀ ਸਕ੍ਰਿਪਟ ਤਿਆਰ ਕਰਨ ‘ਚ ਲੱਗੇ ਹੋਏ ਹਾਂ। ਫ਼ਿਲਮ ਦੀ ਕਹਾਣੀ ਨੂੰ ਲੈ ਕੇ ਆਈਡੀਆ ਫ਼ਾਈਨਲ ਹੋ ਚੁੱਕਾ ਹੈ। ਅਸੀਂ ਇਸ ਸਕ੍ਰਿਪਟ ਨੂੰ ਵੀ ਜਲਦ ਹੀ ਪੂਰਾ ਕਰ ਲਵਾਂਗੇ। ਮੇਰੇ ਤੇ ਸਲਮਾਨ ‘ਚ ਭਰਾਵਾਂ ਵਰਗਾ ਪਿਆਰ ਹੈ। ਸਲਮਾਨ ਇੱਕ ਸੰਵੇਦਨਸ਼ੀਲ ਐਕਟਰ ਹੈ। ਅਸੀਂ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ।”