ਜਲੰਧਰ – ਕਿੰਗਜ਼ ਇਲੈਵਨ ਪੰਜਾਬ ਇਸ ਸੀਜ਼ਨ ਵਿੱਚ ਵੀ ਪਲੇਔਫ਼ ਵਿੱਚ ਪਹੁੰਚਣ ‘ਚ ਸਫ਼ਲ ਰਹੀ। ਹਾਲਾਂਕਿ ਪੰਜਾਬ ਨੇ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਸੀ, ਪਰ ਜਿਵੇਂ ਜਿਵੇਂ ਟੂਰਨਾਮੈਂਟ ਅੱਗੇ ਵਧਦਾ ਗਿਆ ਇਹ ਟੀਮ ਫ਼ੇਲ੍ਹ ਹੁੰਦੀ ਰਹੀ। ਇਸ ਵਿਚਾਲੇ ਟੀਮ ਦੀ ਸਹਿ ਮਾਲਕਣ ਪ੍ਰਿਟੀ ਜ਼ਿੰਟਾ ਚਰਚਾ ‘ਚ ਰਹੀ। ਹੁਣ ਸੋਸ਼ਲ ਮੀਡੀਆ ‘ਤੇ ਆਪਣੀ ਇਸ ਪੋਸਟ ਨੂੰ ਲੈ ਕੇ ਪ੍ਰਿਟੀ ਚਰਚਾ ‘ਚ ਹੈ ਜਿਸ ਵਿੱਚ ਉਸ ਨੇ ਧੋਨੀ ਨਾਲ ਹੱਥ ਮਿਲਾਉਣ ਦੀ ਫ਼ੋਟੋ ਸ਼ੇਅਰ ਕਰਦਿਆਂ ਕੈਪਸ਼ਨ ‘ਚ ਉਸ ਦੀ ਬੇਟੀ ਜੀਵਾ ਨੂੰ ਕਿਡਨੈਪ ਕਰਨ ਦਾ ਜ਼ਿਕਰ ਕੀਤਾ ਹੈ।
ਦਰਅਸਲ, IPL ਇਤਿਹਾਸ ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਇਸ ਲਈ ਇਸ ਸੀਜ਼ਨ ਵਿੱਚ ਧੋਨੀ ਦੀ ਟੀਮ ਫ਼ਿਰ ਪਲੇਔਫ਼ਸ ਵਿੱਚ ਪਹੁੰਚਣ ‘ਚ ਸਫ਼ਲ ਰਹੀ। ਹੁਣ ਪ੍ਰਿਟੀ ਨੇ ਧੋਨੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਕੈਪਸ਼ਨ ‘ਚ ਲਿਖਿਆ, ”ਕੈਪਟਨ ਕੂਲ ਦੇ ਮੇਰੇ ਇਲਾਵਾ ਬਹੁਤ ਸਾਰੇ ਫ਼ੈਨਜ਼ ਹਨ, ਪਰ ਅਜੇ ਮੇਰੀ ਇਮਾਨਦਾਰੀ ਉਸ ਦੀ ਬੇਟੀ ਜੀਵਾ ਲਈ ਹੈ। ਮੈਂ ਉਸ ਨੂੰ ਕਿਡਨੈਪ ਕਰਨਾ ਚਾਹੁੰਦੀ ਹਾਂ।”