ਸ਼ਹਿਰੀ ਲਾਈਫ਼ਸਟਾਈਲ, ਫ਼ਾਸਟਫ਼ੂਡ ਦਾ ਜ਼ਿਆਦਾ ਸੇਵਨ, ਸਟ੍ਰੈਸ ਨੀਂਦ ਨਾ ਆਉਣ ਦੇ ਮੁੱਖ ਕਾਰਨ ਹਨ। ਇਹ ਸਮੱਸਿਆ ਲੋਕਾਂ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ ਕਿ ਉਹ ਨੀਂਦ ਦੀਆਂ ਦਵਾਈਆਂ ਲੈਣ ‘ਤੇ ਮਜਬੂਰ ਹਨ। ਸ਼ੁਰੂਆਤੀ ਸਮੇਂ ‘ਚ ਤਾਂ ਇਹ ਗੋਲੀ ਲੋਕਾਂ ਨੂੰ ਸਕੂਨ ਦਿੰਦੀ ਹੈ, ਪਰ ਲੰਬੇ ਸਮੇਂ ਲਈ ਇਨ੍ਹਾਂ ਦਾ ਸੇਵਨ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ।
ਮਾਹਿਰਾਂ ਮੁਤਾਬਿਕ, ਰੋਜ਼ਾਨਾ ਨੀਂਦ ਦੀਆਂ ਦਵਾਈਆਂ ਦੇ 35 ਮਿਲੀਗ੍ਰਾਮ ਦੇ ਸਟੈਂਡਰਡ ਡੋਜ਼ ਲੈਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ 20 ਫ਼ੀਸਦੀ ਵੱਧ ਜਾਂਦਾ ਹੈ ਜਦਕਿ ਸਾਲ ‘ਚ ਲੱਗਭਗ 60 ਨੀਂਦ ਦੀਆਂ ਗੋਲੀਆਂ ਲੈਣ ਨਾਲ ਇਹ ਰਿਸਕ 50 ਫ਼ੀਸਦੀ ਹੋ ਸਕਦਾ ਹੈ। ਨੀਂਦ ਦੀਆਂ ਦਵਾਈਆਂ ‘ਚ ਮੌਜੂਦ ਤੱਤ-ਜੋਪੀਡੇਮ ਨੂੰ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਦੱਸਿਆ ਹੈ।
ਕੋਮਾ ‘ਚ ਜਾਣ ਦਾ ਖਤਰਾ: ਜੋ ਲੋਕ ਰੋਜ਼ਾਨਾ ਇੱਕ ਗੋਲੀ ਲੈਣ ਦੀ ਬਜਾਏ ਉਸ ਤੋਂ ਜ਼ਿਆਦਾ ਗੋਲੀਆਂ ਖਾਂਦੇ ਹਨ, ਉਨ੍ਹਾਂ ਦੇ ਕੋਮਾ ‘ਚ ਜਾਣ ਦਾ ਖ਼ਤਰਾ ਹੁੰਦਾ ਹੈ।
ਯਾਦਦਾਸ਼ਤ ਵਿਗੜਨਾ: ਲੰਬੇ ਸਮੇਂ ਤਕ ਨੀਂਦ ਦੀਆਂ ਗੋਲੀਆਂ ਲੈਣ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ।
ਬਣਨ ਲੱਗਦੇ ਨੇ ਖ਼ੂਨ ਦੇ ਥੱਕੇ: ਨੀਂਦ ਦੀਆਂ ਗੋਲੀਆਂ ਨਰਵਸ ਸਿਸਟਮ ਨੂੰ ਕਮਜ਼ੋਰ ਕਰ ਦਿੰਦੀਆਂ ਹਨ। ਇਸ ਨਾਲ ਨਰਵਸ ਸਿਸਟਮ ਸਬੰਧੀ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਨਾੜਾਂ ‘ਚ ਬਲੱਡ ਕਲੋਟਸ ਜਾਂ ਖ਼ੂਨ ਦੇ ਥੱਕੇ ਵੀ ਬਣ ਜਾਂਦੇ ਹਨ।
ਮੱਠੀ ਪੈ ਜਾਂਦੀ ਹੈ ਦਿਮਾਗ਼ੀ ਪ੍ਰਣਾਲੀ: ਨੀਂਦ ਦੀਆਂ ਗੋਲੀਆਂ ਦਿਮਾਗ਼ੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਗੋਲੀਆਂ ‘ਚ ਜੋ ਤੱਤ ਹੁੰਦੇ ਹਨ ਉਨ੍ਹਾਂ ਦੇ ਖ਼ਰਾਬ ਸਾਈਡ ਇਫ਼ੈਕਟਸ ਹੁੰਦੇ ਹਨ।
ਰੁਕ ਸਕਦਾ ਹੈ ਸਾਹ: ਇਨ੍ਹਾਂ ਦਵਾਈਆਂ ਦਾ ਸੇਵਨ ਉਨ੍ਹਾਂ ਲਈ ਖ਼ਤਰਨਾਕ ਹੈ ਜੋ ਲੋਕ ਨੀਂਦ ‘ਚ ਘੁਰਾੜੇ ਮਾਰਦੇ ਹਨ ਕਿਉਂਕਿ ਘੁਰਾੜਿਆਂ ਨਾਲ ਕਦੇ-ਕਦੇ ਸਾਹ ਰੁਕ ਜਾਂਦਾ ਹੈ ਜੋ ਜਾਨਲੇਵਾ ਵੀ ਸਿੱਧ ਹੋ ਸਕਦਾ ਹੈ।
ਲੰਬੇ ਸਮੇਂ ਤਕ ਨੀਂਦ ਦੀਆਂ ਦਵਾਈਆਂ ਦਿਲ ਦੇ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀਆਂ ਹਨ ਜੋ ਦਿਲ ਦੇ ਮਰੀਜ਼ ਹਨ, ਉਨ੍ਹਾਂ ਵਿੱਚ ਅੱਗੇ ਚਲ ਕੇ ਸਾਹ ਫ਼ੁੱਲਣ ਦੀ ਸ਼ਿਕਾਇਤ ਹੋ ਸਕਦੀ ਹੈ।
ਕੰਬੋਜ