ਜੋ ਲੋਕ ਭੋਜਨ ‘ਚ ਚਾਵਲ ਖਾਣਾ ਪਸੰਦ ਕਰਦੇ ਹਨ, ਪਰ ਭਾਰ ਵਧਣ ਦੇ ਡਰ ਤੋਂ ਖਾ ਨਹੀਂ ਪਾਉਂਦੇ, ਉਨ੍ਹਾਂ ਲਈ ਬਰਾਊਨ ਰਾਈਸ ਬਹੁਤ ਹੀ ਫ਼ਾਇਦੇਮੰਦ ਹਨ। ਸਫ਼ੈਦ ਚਾਵਲਾਂ ਦੀ ਤੁਲਨਾ ‘ਚ ਬਰਾਊਨ ਚਾਵਲਾਂ ‘ਚ ਪੋਸ਼ਟਿਕ ਤੱਤ ਜ਼ਿਆਦਾ ਹੁੰਦੇ ਹਨ। ਇਸ ‘ਚ ਭਰਪੂਰ ਮਾਤਰਾ ‘ਚ ਮੈਂਗਨੀਜ਼, ਫ਼ਾਸਫ਼ੋਰਸ, ਸਿਲੇਨਿਅਮ ਅਤੇ ਤਾਂਬਾ ਪਾਇਆ ਜਾਂਦਾ ਹੈ। ਇਹ ਕੋਲੈਸਟਰੋਲ ਨੂੰ ਘੱਟ ਕਰਦੇ ਹਨ ਅਤੇ ਵਾਧੂ ਫ਼ੈਟ ਨੂੰ ਸ਼ਰੀਰ ‘ਚ ਜੰਮਣ ਤੋਂ ਰੋਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਦੇ ਫ਼ਾਇਦਿਆਂ ਬਾਰੇ।
ਭਾਰ ਘੱਟ ਕਰਨ: ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ ‘ਚ ਬਰਾਊਨ ਰਾਈਸ ਨੂੰ ਸ਼ਾਮਲ ਕਰੋ ਕਿਉਂਕਿ ਇਨ੍ਹਾਂ ‘ਚ ਕੈਲੋਰੀਜ਼ ਘੱਟ ਹੁੰਦੀਆਂ ਹਨ। ਇਨ੍ਹਾਂ ‘ਚ ਫ਼ਾਈਬਰ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ ਅਤੇ ਥੋੜ੍ਹਾ ਜਿਹਾ ਖਾਣ ‘ਤੇ ਤੁਹਾਡਾ ਪੇਟ ਭਰ ਜਾਂਦਾ ਹੈ।
ਕੋਲੈਸਟਰੋਲ ਘਟਾਉਣ: ਕੌਲੈਸਟਰੋਲ ਦੀ ਮਾਤਰਾ ਵੱਧ ਜਾਣ ‘ਤੇ ਦਿਲ ਦੀ ਬੀਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ, ਪਰ ਬਰਾਊਨ ਚਾਵਲ ਖਾਣ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਹ ਕੋਲੈਸਟਰੋਲ ਨੂੰ ਘੱਟ ਕਰਦੇ ਹਨ ਅਤੇ ਅਣਚਾਹੀ ਫ਼ੈਟ ਨੂੰ ਸ਼ਰੀਰ ‘ਚ ਜਮ੍ਹਾ ਨਹੀਂ ਹੋਣ ਦਿੰਦੇ।
ਹੱਡੀਆਂ ਨੂੰ ਮਜ਼ਬੂਤ ਰੱਖਣ: ਮੈਗਨੀਜ਼ੀਅਮ ਅਤੇ ਕੈਲਸ਼ੀਅਮ ਨਾਲ ਭਰਪੂਰ ਹੋਣ ਦੇ ਕਾਰਨ ਬਰਾਊਨ ਚਾਵਲ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ।
ਸ਼ੂਗਰ ਤੋਂ ਬਚਾਅ: ਚਾਵਲਾਂ ‘ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਸ਼ੂਗਰ ਦੇ ਰੋਗੀਆਂ ਨੂੰ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਜਾਂਦਾ ਹੈ, ਪਰ ਬਰਾਊਨ ਰਾਈਸ ਖਾਣ ਨਾਲ ਖ਼ੂਨ ‘ਚ ਸ਼ੂਗਰ ਦਾ ਪੱਧਰ ਨਹੀਂ ਵਧਦਾ ਅਤੇ ਸ਼ੂਗਰ ਦੇ ਰੋਗੀ ਵੀ ਖਾ ਸਕਦੇ ਹਨ।
ਸੂਰਜਵੰਸ਼ੀ