ਹਰੁਖ਼ ਖ਼ਾਨ ਦੇ ਪ੍ਰਸ਼ੰਸਕ ਭਾਰਤ ਸਮੇਤ ਪੂਰੀ ਦੁਨੀਆ’ਚ ਹਨ। ਸਾਊਥ ਦੀਆਂ ਫ਼ਿਲਮਾਂ ‘ਚ ਵੀ ਸ਼ਾਹੁਰਖ਼ ਨੂੰ ਪਸੰਦ ਕਰਨ ਵਾਲੇ ਲੱਖਾਂ ਦਰਸ਼ਕ ਹਨ। ਪਿਛਲੇ ਦਿਨੀਂ ਜਾਣਕਾਰੀ ਮਿਲੀ ਹੈ ਕਿ ਸ਼ਾਹਰੁਖ਼ ਫ਼ਿਲਮ ਥਲਾਪਥੀ 63 ਨਾਲ ਸਾਊਥ ਸਿਨੇਮਾ ‘ਚ ਡੈਬਿਊ ਕਰੇਗਾ। ਇਸ ਫ਼ਿਲਮ ਦਾ ਮੁੱਖ ਹੀਰੋ ਸਾਊਥ ਦਾ ਸੁਪਰਸਟਾਰ ਵਿਜੈ ਹੈ। ਇਸ ਫ਼ਿਲਮ ‘ਚ ਸ਼ਾਹਰੁਖ਼ ਦੇ ਰੋਲ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸੇ ਲਗਾਏ ਜਾ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਸ਼ਾਹਰੁਖ਼ ਇਸ ਫ਼ਿਲਮ ‘ਚ ਇੱਕ ਖ਼ਲਨਾਇਕ ਦਾ ਕਿਰਦਾਰ ਨਿਭਾ ਸਕਦਾ ਹੈ। ਫ਼ਿਲਮ ‘ਚ ਉਸ ਦਾ ਇਹ ਕਿਰਦਾਰ ਛੋਟਾ, ਪਰ ਦਮਦਾਰ ਹੋਵੇਗਾ। ਇਹ ਰੋਲ ਬਾਕੀ ਕੈਮਿਓ ਵਾਂਗ ਨਹੀਂ ਹੋਵੇਗਾ। ਉਹ ਫ਼ਿਲਮ ‘ਚ ਮੁੱਖ ਵਿਲੇਨ ਦਾ ਰੋਲ ਨਿਭਾਏਗਾ। ਉਸ ਦਾ ਰੋਲ ਸਿਰਫ਼ 15 ਮਿੰਟ ਦਾ ਹੋਵੇਗਾ ਜਿਸ ‘ਚ ਉਹ ਵਿਜੈ ਨਾਲ ਲੜਦਾ ਨਜ਼ਰ ਆਵੇਗਾ। ਫ਼ਿਲਮਸਾਜ਼ ਨੂੰ ਇਸ ਰੋਲ ਲਈ ਬੌਲੀਵੁਡ ਦੇ ਕਿਸੇ ਵੱਡੇ ਹੀਰੋ ਦੀ ਭਾਲ ਸੀ। ਬਾਅਦ ‘ਚ ਇਸ ਰੋਲ ਲਈ ਸ਼ਾਹਰੁਖ਼ ਨੂੰ ਅਪ੍ਰੋਚ ਕੀਤਾ ਗਿਆ ਤੇ ਉਸ ਨੇ ਫ਼ਿਲਮ ਲਈ ਹਾਮੀ ਭਰ ਦਿੱਤੀ। ਸ਼ਾਹੁਰਖ਼ ਇਸ ਫ਼ਿਲਮ ਲਈ ਸਿਰਫ਼ 4-5 ਦਿਨ ਹੀ ਸ਼ੂਟਿੰਗ ਕਰੇਗਾ।
ਸ਼ਾਹਰੁਖ਼ ਦੀ ਆਲੋਚਕਾਂ ਨੂੰ ਗੁਜ਼ਾਰਿਸ਼
ਪਿਛਲੇ ਕੁੱਝ ਸਮੇਂ ਦੌਰਾਨ ਸ਼ਾਹਰੁਖ਼ ਦੀਆਂ ਫ਼ਿਲਮਾਂ ਪਰਦੇ ‘ਤੇ ਬੁਰੀ ਤਰ੍ਹਾਂ ਅਸਫ਼ਲ ਹੋਈਆਂ ਹਨ ਜਿਸ ਲਈ ਉਸ ਨੂੰ ਆਲੋਚਨਾ ਝੱਲਣੀ ਪਈ। ਹੁਣ ਸ਼ਾਹੁਰਖ਼ ਨੇ ਆਲੋਚਕਾਂ ਨੂੰ ਜਵਾਬ ਦਿੱਤਾ ਹੈ। ਇੱਕ ਪ੍ਰੋਗਰਾਮ ਮੌਕੇ ਸ਼ਾਹਰੁਖ਼ ਨੇ ਕਿਹਾ ਕਿ ”ਅਸੀਂ ਕਿਸੇ ਕਹਾਣੀ ਨੂੰ ਸਹੀ ਰੂਪ ਦੇਣ ਲਈ ਦਿਨ-ਰਾਤ ਇੱਕ ਕਰ ਦਿੰਦੇ ਹਾਂ। ਅਸੀਂ ਸਟੋਰੀ ਫ਼ਾਈਨਲ ਕਰਦੇ ਸਮੇਂ ਇਸ ਵਿੱਚ ਤਰਕ ਵੀ ਸ਼ਾਮਿਲ ਕਰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਫ਼ਿਲਮ ਅਸਲੀਅਤ ਦੇ ਨੇੜੇ ਰਹੇ। ‘ਸ਼ਾਹਰੁਖ਼ ਨੇ ਕਿਹਾ, ”ਅਸੀਂ ਫ਼ਿਲਮ ਨਿਰਮਾਣ ਤੇ ਅਦਾਕਾਰੀ ‘ਚ ਇਮਾਨਦਾਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਡੀ ਕਹਾਣੀ ਲੋਕਾਂ ਨੂੰ ਪਸੰਦ ਆਵੇ। ਇਸ ਲਈ ਮੈਂ ਆਲੋਚਕਾਂ ਨੂੰ ਗ਼ੁਜ਼ਾਰਿਸ਼ ਕਰਦਾ ਹਾਂ ਕਿ ਸਾਨੂੰ ਕੇਵਲ ਬੌਲੀਵੁਡ ਸਟਾਰਜ਼ ਦੇ ਤੌਰ ‘ਤੇ ਪਿਆਰ ਨਾ ਕਰਨ ਅਤੇ ਸਾਲਾਂ ਤੋਂ ਚਲਦੇ ਆ ਰਹੇ ਸਟਾਰ ਸਿਸਟਮ ਦੀ ਪਾਲਣਾ ਨਾ ਕਰੋ। ਸਟਾਰ ਸਿਸਟਮ ਨੂੰ ਧਿਆਨ ‘ਚ ਰੱਖ ਕੇ ਇੱਕ ਫ਼ਿਲਮ ਦਾ ਰੀਵਿਊ ਨਹੀਂ ਕੀਤਾ ਜਾ ਸਕਦਾ। ਅਸੀਂ ਫ਼ਿਲਮ ਬਣਾਉਾਂਦੇ ਹਾਂ ਨਾ ਕਿ ਹੋਟਲ। ਅੱਜ ਸਾਡੀ ਜਗ੍ਹਾ ਆਲੋਚਕ ਹੀ ਆਲੋਚਕ ਹਨ ਜੋ ਫ਼ਿਲਮ ਨੂੰ ਲੈ ਕੇ ਮਸਾਲੇ ਅਤੇ ਮਸਾਲੇ ਲਗਾਈ ਜਾ ਰਹੇ ਹਨ। ਮੇਰੀ ਉਨ੍ਹਾਂ ਸਾਰਿਆਂ ਨੂੰ ਗ਼ੁਜ਼ਾਰਿਸ਼ ਹੈ ਕਿ ਫ਼ਿਲਮਾਂ ਬਾਰੇ ਫ਼ੈਸਲਾ ਦੇਣ ਦਾ ਪਹਿਲਾ ਹੱਕ ਦਰਸ਼ਕਾਂ ਦਾ ਹੈ।