ਖ਼ਰਾਬ ਖ਼ੁਰਾਕ ਸਿਹਤ ਲਈ ਸਿਗਰਟਨੋਸ਼ੀ ਤੋਂ ਵੀ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਲੋਕ ਜੰਕ ਫ਼ੂਡ ਤੋਂ ਬਚਣ ਅਤੇ ਵਨਸਪਤੀ ਆਧਾਰਿਤ ਖ਼ੁਰਾਕ ਨੂੰ ਅਪਨਾਉਣ। ਗਲੋਬਲ ਬਰਡਨ ਔਫ਼ ਡਿਜ਼ੀਜ਼ ਸਟੱਡੀ ਦੇ ਸਾਲ 2017 ਦੇ ਅੰਕੜੇ ਮੁਤਾਬਿਕ, ਵਿਸ਼ਵ ‘ਚ 20 ਫ਼ੀਸਦੀ ਮੌਤਾਂ ਖ਼ਰਾਬ ਖ਼ੁਰਾਕ ਕਾਰਨ ਹੁੰਦੀਆਂ ਹਨ।
ਅਜਿਹਾ ਦੇਖਿਆ ਗਿਆ ਹੈ ਕਿ ਤਨਾਅਪੂਰਨ ਵਾਤਾਵਰਣ ਲੋਕਾਂ ਨੂੰ ਚਟਪਟੇ, ਮਸਾਲੇਦਾਰ ਜੰਕ ਫ਼ੂਡ ਆਦਿ ਖਾਣ ਲਈ ਪ੍ਰੇਰਿਤ ਕਰਦਾ ਹੈ। ਇਸ ਆਦਤ ਨੇ ਪੌਸ਼ਟਿਕ ਭੋਜਨ ਦੀ ਪਰਿਭਾਸ਼ਾ ਨੂੰ ਹੀ ਵਿਗਾੜ ਦਿੱਤਾ ਹੈ। ਇਹ ਸਮਝਣਾ ਅਹਿਮ ਹੈ ਕਿ ਤੰਦਰੁਸਤ ਖ਼ੁਰਾਕ ਦਾ ਮਤਲਬ ਵਿਅਕਤੀ ਦੇ ਮੌਜੂਦਾ ਭਾਰ ਦੇ 30 ਗੁਣਾ ਦੇ ਬਰਾਬਰ ਕੈਲੋਰੀਜ਼ ਦੀ ਖਪਤ ਕਰਨਾ ਹੀ ਨਹੀਂ ਹੈ। ਸੂਖਮ ਪੋਸ਼ਕ ਤੱਤਾਂ ਦਾ ਸਹੀ ਸੰਤੁਲਨ ਵੀ ਓਨਾ ਹੀ ਜ਼ਰੂਰੀ ਹੈ।
ਹਾਰਟ ਕੇਅਰ ਫ਼ਾਊਂਡੇਸ਼ਨ ਔਫ਼ ਇੰਡੀਆ ਦੇ ਪ੍ਰਧਾਨ ਪਦਮਸ਼੍ਰੀ ਡਾ. ਕੇ. ਕੇ. ਅਗਰਵਾਲ ਦਾ ਕਹਿਣਾ ਹੈ ਕਿ ਸਾਡੀਆਂ ਪ੍ਰਾਚੀਨ ਪਰੰਪਰਾਵਾਂ ਨੇ ਸਾਨੂੰ ਖ਼ੁਰਾਕ ਦੀ ਸਮੱਸਿਆ ਬਾਰੇ ਦੱਸਿਆ ਹੈ। ਉਹ ਵੰਨ-ਸੁਵੰਨਤਾ ਅਤੇ ਸੀਮਾ ਦੇ ਸਿਧਾਂਤਾਂ ਦੀ ਵਕਾਲਤ ਕਰਦੇ ਹਨ, ਯਾਨੀ ਮੌਡਰੇਸ਼ਨ ‘ਚ ਕਈ ਤਰ੍ਹਾਂ ਦੇ ਭੋਜਨ ਖਾਣੇ ਚਾਹੀਦੇ ਹਨ। ਉਹ ਭੋਜਨ ‘ਚ ਸੱਤ ਰੰਗਾਂ (ਲਾਲ, ਨਾਰੰਗੀ, ਪੀਲਾ, ਹਰਾ, ਨੀਲਾ, ਬੈਂਗਣੀ, ਸਫ਼ੈਦ) ਅਤੇ ਛੇ ਸਵਾਦਾਂ (ਮਿੱਠਾ, ਖੱਟਾ, ਨਮਕੀਨ, ਕੌੜਾ, ਚਟਪਟਾ ਅਤੇ ਕਸੈਲਾ) ਨੂੰ ਸ਼ਾਮਿਲ ਕਰਨ ਦੀ ਸਲਾਹ ਦਿੰਦੇ ਹਨ। ਸਾਡੀਆਂ ਪੌਸ਼ਟਿਕ ਕਥਾਵਾਂ ‘ਚ ਭੋਜਨ ਚੱਕਰ ਦੇ ਕਈ ਉਦਾਹਰਣ ਹਨ ਜਿਵੇਂ ਕਿ ਵਰਤ ਸਾਡੇ ਲਈ ਇੱਕ ਪਰੰਪਰਾ ਹੈ। ਹਾਲਾਂਕਿ ਇਸ ਦਾ ਮਤਲਬ ਕੁੱਝ ਵੀ ਨਹੀਂ ਖਾਣਾ ਨਹੀਂ ਸਗੋਂ ਕੁੱਝ ਚੀਜ਼ਾਂ ਨੂੰ ਛੱਡਣ ਦੀ ਆਸ ਕੀਤੀ ਜਾਂਦੀ ਹੈ।
ਕੰਬੋਜ