ਸੈਂਡਵਿਚ ਬੱਚਿਆਂ ਅਤੇ ਵੱਡਿਆਂ ਦੋਹਾਂ ਨੂੰ ਖਾਣੇ ਬਹੁਤ ਪਸੰਦ ਹੁੰਦੇ ਨੇ। ਇਸ ਲਈ ਇਸ ਹਫ਼ਤੇ ਅਸੀਂ ਤੁਹਾਨੂੰ ਦੋ ਤਰ੍ਹਾਂ ਦੇ ਸੈਂਡਵਿਚ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਨੂੰ ਬਣਾ ਕੇ ਤੁਸੀਂ ਆਪਣੇ ਬੱਚਿਆ ਦਾ ਲੰਚ ਬੌਕਸ ਵੀ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਕਰੀਮ ਚੀਜ਼ ਸੈਂਡਵਿਚ ਸਮੱਗਰੀ-
– 250 ਗ੍ਰਾਮ ਕਰੀਮ ਪਨੀਰ
– 50 ਗ੍ਰਾਮ ਪਿਆਜ਼
– 50 ਗ੍ਰਾਮ ਕਕੜੀ
– 50 ਗ੍ਰਾਮ ਟਮਾਟਰ
– 2 ਵੱਡੇ ਚਮਚ ਧਨੀਆ
– 1 ਚਮਚ ਕਾਲੀ ਮਿਰਚ
– 1 ਚਮਚ ਨਮਕ
– ਸੈਂਡਵਿਚ ਰੋਟੀ
– ਹਰੀ ਚਟਨੀ
– ਚਟਨੀ
ਵਿਧੀ-
ਇੱਕ ਕਟੋਰੀ ‘ਚ 250 ਗ੍ਰਾਮ ਕਰੀਮ ਪਨੀਰ, 50 ਗ੍ਰਾਮ ਕਕੜੀ, 50 ਗ੍ਰਾਮ ਟਮਾਟਰ, ਦੋ ਵੱਡੇ ਚਮਚ ਧਨੀਆ, ਇੱਕ ਚਮਚ ਕਾਲੀ ਮਿਰਚ ਅਤੇ ਇੱਕ ਚਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਦੋ ਬ੍ਰੈੱਡ ਸਲਾਈਸਿਜ਼ ਲਓ ਅਤੇ ਇੱਕ ਤੇਜ਼ ਚਾਕੂ ਦੀ ਮਦਦ ਨਾਲ ਭੂਰੇ ਰੰਗ ਦੇ ਕਿਨਾਰਿਆਂ ਨੂੰ ਕੱਟ ਦਿਓ। ਬ੍ਰੈੱਡ ਦੇ ਟੁੱਕੜਿਆਂ ‘ਤੇ ਕੈਚਅੱਪ ਅਤੇ ਹਰੀ ਚਟਨੀ ਲਗਾ ਦਿਓ। ਹੁਣ ਉਨ੍ਹਾਂ ‘ਤੇ ਕਰੀਮ ਪਨੀਰ ਵਾਲਾ ਮਿਸ਼ਰਣ ਫ਼ੈਲਾ ਦਿਓ। ਫ਼ਿਰ ਉਸ ਦੇ ਉੱਪਰ ਦੂਸਰਾ ਕੈਚਅੱਪ ਲੱਗਿਆ ਬ੍ਰੈੱਡ ਪੀਸ ਲਗਾ ਦਿਓ। ਇਸ ਨੂੰ ਦੋ ਭਾਗਾਂ ‘ਚ ਕੱਟ ਲਓ ਅਤੇ ਚਟਨੀ ਨਾਲ ਸਰਵ ਕਰੋ।