ਵਿਗਿਆਨੀਆਂ ਨੇ ਅਜਿਹੀ ਜੀਨ ਥੈਰੇਪੀ ਤਿਆਰ ਕੀਤੀ ਹੈ ਜਿਸ ਨਾਲ ਦਿਲ ਦੇ ਦੌਰੇ ਕਾਰਨ ਨੁਕਸਾਨੇ ਦਿਲ ਨੂੰ ਠੀਕ ਕੀਤਾ ਜਾ ਸਕਦਾ ਹੈ। ਦਿਲ ਦੀਆਂ ਨਾੜਾਂ ਦੇ ਅਚਾਨਕ ਬਲੌਕ ਹੋਣ ਕਾਰਨ ਦਿਲ ਦਾ ਦੌਰਾ ਪੈਂਦਾ ਹੈ। ਵਰਲਡ ਹੈੱਲਥ ਔਰਗੇਨਾਈਜ਼ੇਸ਼ਨ ਅਨੁਸਾਰ, ”ਦੁਨੀਆ ਭਰ ਵਿੱਚ 2.3 ਮਿਲੀਅਨ ਲੋਕ ਇਸ ਦਾ ਸ਼ਿਕਾਰ ਹਨ। ਦਿਲ ਦੇ ਦੌਰੇ ਤੋਂ ਬਾਅਦ ਦਿਲ ਦੀ ਬਣਤਰ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਭਵਿੱਖ ‘ਚ ਹਾਰਟ ਵੀ ਫ਼ੇਲ ਹੋ ਸਕਦਾ ਹੈ।”
ਬ੍ਰਿਟੇਨ ਦੇ ਕਿੰਗਜ਼ ਕਾਲਜ ਲੰਡਨ ਦੇ ਵਿਗਿਆਨੀਆਂ ਅਨੁਸਾਰ, ”ਮਾਈਕ੍ਰੋ RNA-199 ਨਾਮੀ ਜੀਨ ਥੈਰੇਪੀ ਨੁਕਸਾਨੇ ਦਿਲ ਦੇ ਸੈੱਲਾਂ ਦੀ ਮੁਰੰਮਤ ਕਰਨ ਵਿੱਚ ਮਦਦ ਕਰਦੀ ਹੈ। ਸੂਅਰਾਂ ‘ਤੇ ਕੀਤੇ ਗਏ ਇੱਕ ਪ੍ਰੀਖਣ ਤੋਂ ਬਾਅਦ ਵਿਗਿਆਨੀਆਂ ਨੇ ਕਿਹਾ ਕਿ ਜੀਨ ਥੈਰੇਪੀ ਨਾਲ ਸਿਰਫ਼ ਇੱਕ ਮਹੀਨੇ ਬਾਅਦ ਹੀ ਦਿਲ ਦੀ ਪੂਰੀ ਤਰ੍ਹਾਂ ਮੁਰੰਮਤ ਹੋ ਜਾਂਦੀ ਹੈ ਅਤੇ ਇਹ ਪਹਿਲਾਂ ਵਾਂਗ ਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਡਾਕਟਰੀ ਟ੍ਰਾਇਲ ਸ਼ੁਰੂ ਕਰਨ ਤੋਂ ਪਹਿਲਾਂ ਅਜੇ ਇਸ ਥੈਰੇਪੀ ਦੇ ਕਈ ਹੋਰ ਟੈੱਸਟ ਕੀਤੇ ਜਾਣਗੇ।

ਸੂਰਜਵੰਸ਼ੀ