ਜੇ ਗੱਲ ਗਾਜਰ ਦੀ ਕਰੀਏ ਤਾਂ ਇਸ ਨੂੰ ਖਾਣ ਦੇ ਕਈ ਫ਼ਾਇਦੇ ਹਨ। ਗਾਜਰ ‘ਚ ਬਹੁਤ ਘੱਟ ਕੈਲਰੀਜ਼ ਹੁੰਦੀਆਂ ਹਨ। ਗਾਜਰ ਦੇ ਜੂਸ ‘ਚ ਵਾਇਟਾਮਿਨ A ਪਾਇਆ ਜਾਂਦਾ ਹੈ। ਇਸ ਲਈ ਇਸ ਨੂੰ ਦਿਲ ਅਤੇ ਅੱਖਾਂ ਲਈ ਬੇਹੱਦ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਗਾਜਰ ਦੀ ਵਰਤੋਂ ਸਲਾਦ ਅਤੇ ਸੂਪ ਬਣਾਉਣ ‘ਚ ਵੀ ਕੀਤੀ ਜਾਂਦੀ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਗਾਜਰ ਖਾਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਦਿਲ ਲਈ ਫ਼ਾਇਦੇਮੰਦ – ਗਾਜਰ ‘ਚ ਮੌਜੂਦ ਤੱਤ ਦਿਲ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੇ ਹਨ। ਗਾਜਰ ਨੂੰ ਖਾਣ ਨਾਲ ਕੋਲੈਸਟਰੋਲ ਦਾ ਲੈਵਲ ਘੱਟ ਕੀਤਾ ਜਾ ਸਕਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹਫ਼ਤੇ ‘ਚ ਛੇ ਗਾਜਰਾਂ ਖਾਣ ਨਾਲ ਦਿਲ ਦੀ ਬੀਮਾਰੀ ਨਹੀਂ ਹੁੰਦੀ। ਦਿਲ ਦੀ ਕਮਜ਼ੋਰੀ ਅਤੇ ਹਾਰਟ ਬੀਟ ਦੇ ਵੱਧ ਜਾਣ ‘ਤੇ ਗਾਜਰ ਨੂੰ ਭੁੰਨ ਕੇ ਖਾਣ ਨਾਲ ਫ਼ਾਇਦਾ ਹੁੰਦਾ ਹੈ।
ਅੱਖਾਂ ਦੀ ਰੌਸ਼ਨੀ ਵਧਾਏ – ਗਾਜਰ ‘ਚ ਵਾਇਟਾਮਿਨ-A ਮੌਜੂਦ ਹੁੰਦਾ ਹੈ ਅਤੇ ਇਹ ਸ਼ਰੀਰ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਗਾਜਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ – ਗਾਜਰ ਦਾ ਰੋਜ਼ਾਨਾ ਸੇਵਨ ਕਰਨ ਨਾਲ ਖ਼ੂਨ ਦਾ ਦੌਰਾ ਸਹੀ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਸ਼ੂਗਰ ਦੇ ਮਰੀਜ਼ ਗਾਜਰ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਿਲ ਕਰਨ।
ਕੈਂਸਰ ਤੋਂ ਬਚਾਅ ਕਰੇ – ਗਾਜਰ ਖਾਣ ਨਾਲ ਪੇਟ ਅਤੇ ਫ਼ੇਫ਼ੜਿਆਂ ਦੀਆਂ ਬੀਮਾਰੀਆਂ ਬਹੁਤ ਘੱਟ ਹੁੰਦੀਆਂ ਹਨ। ਇਹ ਕੈਂਸਰ ਸੈੱਲਜ਼ ਨੂੰ ਬਣਨ ਤੋਂ ਰੋਕਦੇ ਹਨ।
ਅਨੀਮੀਆ ਦੀ ਕਮੀ ਨੂੰ ਦੂਰ ਕਰੇ – ਔਰਤਾਂ ਨੂੰ ਮਹਾਵਾਰੀ ਦੌਰਾਨ ਖ਼ੂਨ ਦੀ ਕਮੀ ਨਾਲ ਅਨੀਮੀਆ ਦੀ ਬੀਮਾਰੀ ਹੋ ਜਾਂਦੀ ਹੈ। ਗਾਜਰ ‘ਚ ਆਇਰਨ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ। ਇਸ ਲਈ ਔਰਤਾਂ ਨੂੰ ਮਹਾਵਾਰੀ ਦੌਰਾਨ ਗਾਜਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗਾਜਰ ‘ਚ ਵਾਇਟਾਮਿਨ E ਮੌਜੂਦ ਹੁੰਦਾ ਹੈ। ਗਾਜਰ ਖਾਣ ਨਾਲ ਖ਼ੂਨ ‘ਚ ਵਾਧਾ ਹੁੰਦਾ ਹੈ ਅਤੇ ਅਨੀਮੀਆ ਦੀ ਕਮੀ ਦੂਰ ਹੋ ਜਾਂਦੀ ਹੈ।
ਪੀਲੀਆ ਰੋਗ – ਪੀਲੀਆ ਰੋਗ ਹੋਣ ‘ਤੇ ਗਾਜਰ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਪੀਲੀਆ ਦਾ ਕੁਦਰਤੀ ਉਪਚਾਰ ਮੰਨਿਆ ਜਾਂਦਾ ਹੈ।
ਤਨਾਅ – ਤਾਜ਼ਾ ਗਾਜਰ ਖਾਣ ਨਾਲ ਤਨਾਅ ਦੀ ਸਮੱਸਿਆ ਨਹੀਂ ਹੁੰਦੀ ਹੈ। ਇਹ ਸਿਹਤ ਲਈ ਬਹੁਤ ਲਾਭਕਾਰੀ ਮੰਨੀ ਜਾਂਦੀ ਹੈ।
ਕੋਲੈਸਟਰੋਲ ਲੈਵਲ ਨੂੰ ਘੱਟ ਕਰੇ – ਗਾਜਰ ਖਾਣ ਨਾਲ ਕੋਲੈਸਟਰੋਲ ਲੈਵਲ ਘੱਟ ਹੁੰਦਾ ਹੈ। ਰਾਤ ਨੂੰ ਭੋਜਨ ਕਰਨ ਦੇ ਬਾਅਦ ਇੱਕ ਗਿਲਾਸ ਗਾਜਰ ਦਾ ਜੂਸ ਪੀਣ ਨਾਲ ਕੋਲੈਸਟਰੋਲ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ।
ਸੂਰਜਵੰਸ਼ੀ