ਚੰਡੀਗੜ੍ਹ : ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਸੂਬੇ ‘ਚ ਅਕਾਲੀ ਦਲ ਨਾਲ ਸੀਟ ਸ਼ੇਅਰਿੰਗ ਫਾਰਮੂਲੇ ‘ਚ ਪਾਰਟੀ ਨੂੰ ਜ਼ਿਆਦਾ ਸੀਟ ਲੈਣ ‘ਚ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲ ‘ਚ ਹੋਈਆਂ ਚੋਣਾਂ ਦੌਰਾਨ ਮਿਲੀ ਜ਼ਬਰਦਸਤ ਸਫਲਤਾ ਤੋਂ ਬਾਅਦ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਪੱਧਰ ਤੱਕ ਪੁੱਜਣਾ ਚਾਹੁੰਦੇ ਹਨ, ਜਿੱਥੇ ਸਾਡੀ ਭਾਈਵਾਲ ਪਾਰਟੀ (ਅਕਾਲੀ ਦਲ) ਖੁਦ ਖੁਸ਼ੀ ਨਾਲ ਸਾਨੂੰ ਸਾਡਾ ਬਣਦਾ ਹੱਕ ਦੇ ਦੇਵੇ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਾਰਨ ਇਸ ਸਮੇਂ ਪੰਜਾਬ ਦੀਆਂ 10 ਸੀਟਾਂ ਅਕਾਲੀ ਦਲ ਕੋਲ ਹਨ, ਜਦੋਂ ਕਿ ਭਾਜਪਾ ਕੋਲ ਸਿਰਫ 3 ਸੀਟਾਂ ਹਨ, ਜਿੱਥੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ 2 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਪਾਰਟੀ ਵਿਧਾਨ ਸਭਾ ਦੀਆਂ 117 ਸੀਟਾਂ ‘ਚੋਂ 23 ਸੀਟਾਂ ‘ਤੇ ਚੋਣ ਲੜੀ ਹੈ, ਜਦੋਂ ਕਿ ਅਕਾਲੀ ਦਲ 10 ਸੀਟਾਂ ‘ਚੋਂ ਸਿਰਫ 2 ਸੀਟਾਂ ‘ਤੇ ਹੀ ਜਿੱਤ ਹਾਸਲ ਕਰ ਸਕਿਆ ਸੀ।