ਤਿਰੂਵੰਤਪੁਰਮ—ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਵਾਇਨਾਡ ਦੇ ਕਿਸਾਨ ਆਤਮ ਹੱਤਿਆ ਮਾਮਲੇ ‘ਚ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਨੂੰ ਇਸ ਸੰਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੱਤਰ ਲਿਖਿਆ ਸੀ। ਪੱਤਰ ‘ਚ ਬੇਨਤੀ ਕੀਤੀ ਗਈ ਸੀ ਕਿ ਕਰਜ਼ ਦੇ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨ ਵੀ. ਡੀ. ਦਿਨੇਸ਼ ਦੇ ਮਾਮਲੇ ‘ਚ ਜਾਂਚ ਕਰਵਾਈ ਜਾਵੇ। ਮੁੱਖ ਮੰਤਰੀ ਵਿਜਯਨ ਨੇ ਅੱਜ ਭਾਵ ਸ਼ਨੀਵਾਰ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਜ਼ਿਲਾ ਕੁਲੈਕਟਰ ਨੂੰ ਵੀ ਮਾਮਲੇ ਦੀ ਪੂਰੀ ਜਾਂਚ ਕਰ ਕੇ ਰਿਪੋਰਟ ਸਬਮਿਟ ਕਰਨ ਨੂੰ ਕਿਹਾ ਹੈ ਤਾਂ ਕਿ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਨੇ ਪੱਤਰ ‘ਚ ਲਿਖਿਆ ਹੈ, ”ਰਾਹੁਲ ਜੀ, ਤੁਸੀਂ 28 ਮਈ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ‘ਚ ਵਾਇਨਾਡ ਦੇ ਕਿਸਾਨ ਵੀ. ਡੀ. ਦਿਨੇਸ਼ ਕੁਮਾਰ ਦੀ ਖੁਦਕੁਸ਼ੀ ਦੀ ਜਾਂਚ ਕਰਨ ਅਤੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਬੇਨਤੀ ਕੀਤੀ ਸੀ। ਜਿਵੇ ਕਿ ਤੁਹਾਨੂੰ ਪਤਾ ਹੋਵੇਗਾ ਕਿ ਕੇਰਲ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਅਤੇ ਅਸੀਂ ਇਸ ਸਾਲ ਦੇ ਅੰਤ ਤੱਕ ਉਨ੍ਹਾਂ ਤੋਂ ਰਾਸ਼ੀ ਲੈਣ ਤੋਂ ਰੋਕ ਲਗਾ ਰੱਖੀ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੂਨ ਦੇ ਪਹਿਲੇ ਹਫਤੇ ‘ਚ ਯੂਨਾਈਟਿਡ ਡ੍ਰੈਮੋਕ੍ਰੇਟਿਕ ਫ੍ਰੰਟ (ਯੂ. ਡੀ. ਐੱਫ) ਦੇ ਵਰਕਰਾਂ ਅਤੇ ਵੋਟਰਾਂ ਨਾਲ ਮਿਲਣ ਅਤੇ ਉਨ੍ਹਾਂ ਦਾ ਧੰਨਵਾਦ ਕਰਨ ਵਾਇਨਾਡ ਜਾਣਗੇ। ਕੇਰਲ ਦੀ ਇਸ ਲੋਕ ਸਭਾ ਸੀਟ ਤੋਂ ਰਿਕਾਰਡ ਜਿੱਤ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾਂ ਦੌਰਾ ਹੋਵੇਗਾ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਦੀ ਯਾਤਰਾ 1 ਜੂਨ ਦੌਰਾਨ ਹੋ ਸਕਦੀ ਹੈ। ਰਾਹੁਲ ਦੇ ਇਸ ਦੌਰੇ ਦੀ ਜਾਣਕਾਰੀ ਸੂਬੇ ਦੇ ਨੇਤਾ ਵਿਰੋਧੀ ਧਿਰ ਰਮੇਸ਼ ਚੇਨਿਥਾਲਾ ਨੇ ਦਿੱਤੀ ਸੀ।
ਦੱਸ ਦੇਈਏ ਕਿ ਰਾਹੁਲ ਗਾਂਧੀ ਇਸ ਲੋਕ ਸਭਾ ਚੋਣਾਂ ‘ਚ 2 ਸੀਟਾਂ (ਅਮੇਠੀ ਅਤੇ ਵਾਇਨਾਡ) ਤੋਂ ਚੋਣ ਲੜੇ ਸੀ। ਅਮੇਠੀ ਤੋਂ ਇਸ ਵਾਰ ਦੇ ਸੰਸਦ ਮੈਂਬਰ ਨੂੰ ਇਸ ਚੋਣਾਂ ‘ਚ ਭਾਜਪਾ ਉਮੀਦਵਾਰ ਸਮ੍ਰਿਤੀ ਈਰਾਨੀ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਰਾਹੁਲ ਨੇ ਵਾਇਨਾਡ ਸੀਟ ਤੋਂ 4,31,770 ਦੀ ਰਿਕਾਰਡ ਵੋਟਾਂ ਦੀ ਜਿੱਤ ਹਾਸਲ ਕੀਤੀ। ਰਾਹੁਲ ਨੂੰ ਇਸ ਦੌਰਾਨ 7,06,367 ਵੋਟਾਂ ਮਿਲੀਆਂ ਜਦਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਜਵਾਰ ਪੀ. ਪੀ. ਸੂਨਰ ਨੂੰ 2,74,597 ਵੋਟਾਂ ਮਿਲੀਆਂ।