ਸੁਪਰਸਟਾਰ ਰਣਵੀਰ ਸਿੰਘ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫ਼ਿਲਮਾਂ ਕਰ ਰਿਹਾ ਹੈ। ਪਿਛਲੇ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤਕ ਰਣਵੀਰ ਪਦਮਾਵਤ, ਸਿੰਬਾ ਅਤੇ ਗਲੀ ਬੁਆਏ ਵਰਗੀਆਂ ਸੁਪਰਹਿੱਟ ਫ਼ਿਲਮਾਂ ਇੰਡਸਟਰੀ ਨੂੰ ਦੇ ਚੁੱਕਾ ਹੈ। ਅੱਜਕੱਲ੍ਹ ਰਣਵੀਰ ਭਾਰਤੀ ਕ੍ਰਿਕਟ ਟੀਮ ਦੀ ਪਹਿਲੀ ਵਰਲਡ ਕੱਪ ਜਿੱਤ ‘ਤੇ ਬਣ ਰਹੀ ਫ਼ਿਲਮ 83 ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਇਸ ਫ਼ਿਲਮ ‘ਚ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਕਿਰਦਾਰ ਨਿਭਾਏਗਾ।
ਚਰਚਾ ਇਹ ਵੀ ਹੈ ਕਿ ਇਸ ਫ਼ਿਲਮ ‘ਚ ਦੀਪਿਕਾ ਪਾਦੁਕੋਣ ਵੀ ਅਹਿਮ ਕਿਰਦਾਰ ਨਿਭਾ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੇ ਨਾਲ ਹੀ ਰਣਵੀਰ ਨਾਲ ਜੁੜੀ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਿਕ, ਰਣਵੀਰ ਇੱਕ ਵਾਰ ਫ਼ਿਰ ਯਸ਼ਰਾਜ ਫ਼ਿਲਮਜ਼ ਦੇ ਨਾਲ ਕੰਮ ਕਰੇਗਾ। ਉਸ ਦੀ ਇਸ ਨਵੀਂ ਫ਼ਿਲਮ ਦਾ ਨਾਂ ਜਯੈਸ਼ਭਾਈ ਜ਼ੋਰਦਾਰ ਰੱਖਿਆ ਗਿਆ ਹੈ। ਇਹ ਇੱਕ ਕੌਮੇਡੀ ਫ਼ਿਲਮ ਹੋਵੇਗੀ। ਉਹ ਇਸ ਫ਼ਿਲਮ ਦੀ ਸ਼ੂਟਿੰਗ ਇਸੇ ਸਾਲ ਅਕਤੂਬਰ ਤੋਂ ਸ਼ੁਰੂ ਕਰੇਗਾ। ਇਸ ਫ਼ਿਲਮ ‘ਚ ਰਣਵੀਰ ਸਿੰਘ ਇੱਕ ਗੁਜਰਾਤੀ ਦਾ ਕਿਰਦਾਰ ਨਿਭਾਏਗਾ। ਇਸ ਨੂੰ ਮਨੀਸ਼ ਸ਼ਰਮਾ ਪ੍ਰੋਡਿਊਸ ਕਰੇਗਾ।