ਜੇਕਰ ਤੁਹਾਡਾ ਮੱਛੀ ਖਾਣ ਦਾ ਮਨ ਹੈ ਤਾਂ ਸਪਾਇਸੀ ਮਸਾਲੇਦਾਰ ਚਿੱਲੀ ਫ਼ਿੱਸ਼ ਬਣਾ ਕੇ ਖਾਓ। ਇਹ ਖਾਣ ‘ਚ ਬਹੁਤ ਹੀ ਸੁਆਦ ਡਿੱਸ਼ ਹੈ। ਇਸ ਨੂੰ ਖਾ ਕੇ ਸਾਰੇ ਹੀ ਖ਼ੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ!
ਫ਼ਿੱਸ਼ ਫ਼ਿਲੇ -300 ਗ੍ਰਾਮ
ਅਦਰਕ ਅਤੇ ਲਸਣ ਦਾ ਪੇਸਟ – ਅੱਧਾ ਚੱਮਚ
ਲਾਲ ਮਿਰਚ – ਅੱਧਾ ਚੱਮਚ
ਕਾਲੀ ਮਿਰਚ ਪਾਊਡਰ – ਅੱਧਾ ਚੱਮਚ
ਨਮਕ – ਅੱਧਾ ਚੱਮਚ
ਸਿਰਕਾ – ਇੱਕ ਚੱਮਚ
ਅਰਾਰੋਟ – 45 ਗ੍ਰਾਮ
ਮੈਦਾ – 45 ਗ੍ਰਾਮ
ਸੋਇਆ ਸੌਸ – ਅੱਧਾ ਚੱਮਚ
ਪਾਣੀ – 150 ਮਿਲੀਲੀਟਰ
ਤੇਲ – ਤਲਣ ਲਈ
ਤੇਲ – ਦੋ ਚੱਮਚ
ਲਸਣ – ਇੱਕ ਚੱਮਚ
ਪਿਆਜ਼ – 75 ਗ੍ਰਾਮ
ਹਰੀ ਮਿਰਚ – ਦੋ ਕੱਟੀਆਂ ਹੋਈਆਂ
ਸ਼ਿਮਲਾ ਮਿਰਚ – 70 ਗ੍ਰਾਮ
ਸੋਇਆ ਸੌਸ – ਡੇਢ ਚੱਮਚ
ਰੈੱਡ ਚਿੱਲੀ ਸੌਸ – 1 ਚੱਮਚ
ਚੀਨੀ – ਕੁਆਰਟਰ ਚੱਮਚ
ਕਾਲੀ ਮਿਰਚ ਪਾਊਡਰ – ਅੱਧਾ ਚੱਮਚ
ਪਾਣੀ – 60 ਮਿਲੀਲੀਟਰ
ਪਾਣੀ – ਦੋ ਚੱਮਚ
ਅਰਾਰੋਟ – ਇੱਕ ਚੱਮਚ
ਹਰਾ ਪਿਆਜ਼ – ਗਾਰਨਿਸ਼ਿੰਗ ਲਈ
ਵਿਧੀ!
ਇੱਕ ਬੌਲ ਵਿੱਚ 300 ਗ੍ਰਾਮ ਫ਼ਿੱਸ਼ ਫ਼ਿਲੇ, ਅੱਧਾ ਚੱਮਚ ਅਦਰਕ ਅਤੇ ਲਸਣ ਦਾ ਪੇਸਟ, ਅੱਧਾ ਚੱਮਚ ਲਾਲ ਮਿਰਚ, ਅੱਧਾ ਚੱਮਚ ਕਾਲੀ ਮਿਰਚ ਪਾਊਡਰ, ਅੱਧਾ ਚੱਮਚ ਨਮਕ, ਇੱਕ ਚੱਮਚ ਸਿਰਕਾ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾ ਕੇ 15-20 ਮਿੰਟ ਤਕ ਮੈਰੀਨੇਟ ਹੋਣ ਲਈ ਰੱਖ ਦਿਓ।
ਦੂਜੇ ਬੌਲ ਵਿੱਚ 45 ਗ੍ਰਾਮ ਅਰਾਰੋਟ, 45 ਗ੍ਰਾਮ ਮੈਦਾ, ਅੱਧਾ ਚੱਮਚ ਸੋਇਆ ਸੌਸ, ਅੱਧਾ ਚੱਮਚ ਕਾਲੀ ਮਿਰਚ ਪਾਊਡਰ, 150 ਮਿਲੀਲੀਟਰ ਪਾਣੀ ਚੰਗੀ ਤਰ੍ਹਾਂ ਮਿਲਾਓ। ਹੁਣ ਮਸਾਲੇਦਾਰ ਫ਼ਿੱਸ਼ ਫ਼ਿਲੇ ਨੂੰ ਇਸ ਵਿੱਚ ਮਿਕਸ ਕਰੋ। ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਫ਼ਿੱਸ਼ ਨੂੰ ਬਰਾਊਨ ਹੋਣ ਤਕ ਫ਼ਰਾਈ ਕਰ ਲਓ। ਫ਼ਿਰ ਉਸ ਨੂੰ ਇੱਕ ਟਿਸ਼ੂ ਪੇਪਰ ‘ਤੇ ਕੱਢ ਕੇ ਇੱਕ ਪਾਸੇ ਰੱਖ ਦਿਓ।
ਪੈਨ ‘ਚ ਦੋ ਚੱਮਚ ਤੇਲ ਗਰਮ ਕਰ ਕੇ ਉਸ ਵਿੱਚ ਇੱਕ ਚੱਮਚ ਲਸਣ ਪਾਓ ਅਤੇ 1-2 ਮਿੰਟ ਤਕ ਭੁੰਨ ਲਓ। ਉਸ ਤੋਂ ਬਾਅਦ ਇਸ ਵਿੱਚ 75 ਗ੍ਰਾਮ ਪਿਆਜ਼ ਪਾਓ ਅਤੇ ਪਕਾਓ। ਫ਼ਿਰ ਦੋ-ਚਾਰ (ਸਵਾਦ ਅਨੁਸਾਰ) ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਕੇ ਇਨ੍ਹਾਂ ਨੂੰ ਹਿਲਾਓ। ਹੁਣ ਇਸ ਵਿੱਚ 70 ਗ੍ਰਾਮ ਸ਼ਿਮਲਾ ਮਿਰਚਾਂ ਮਿਕਸ ਕਰੋ ਅਤੇ 5 ਤੋਂ 7 ਮਿੰਟ ਤਕ ਪਕਣ ਦਿਓ।
ਪਕਣ ਤੋਂ ਬਾਅਦ ਉਸ ਵਿੱਚ ਡੇਢ ਚੱਮਚ ਸੋਇਆ ਸੌਸ, ਇੱਕ ਚੱਮਚ ਰੈੱਡ ਚਿੱਲੀ ਸੌਸ, ਕੁਆਰਟਰ ਚੱਮਚ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ 60 ਮਿਲੀਲੀਟਰ ਪਾਣੀ ਮਿਲਾ ਕੇ ਇਸ ਨੂੰ ਉਬਾਲ ਆਉਣ ਤਕ ਪਕਾਓ।
ਕਟੋਰੀ ਵਿੱਚ ਦੋ ਚੱਮਚ ਪਾਣੀ ਲੈ ਕੇ ਇੱਕ ਚੱਮਚ ਅਰਾਰੋਟ ਪਾਓ ਅਤੇ ਮਿਕਸ ਕਰੋ। ਹੁਣ ਉਸ ਸਾਰੇ ਮਿਸ਼ਰਣ ਨੂੰ ਕੜ੍ਹਾਈ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾਓ, ਅਤੇ ਇਸ ਨੂੰ ਸੰਘਣਾ ਹੋਣ ਤਕ ਪਕਾ ਲਓ। ਫ਼ਿਰ ਇਸ ਵਿੱਚ ਫ਼ਰਾਈ ਕੀਤੇ ਹੋਏ ਫ਼ਿੱਸ਼ ਫ਼ਿਲੇ ਮਿਲਾਓ। ਚਿਲੀ ਫ਼ਿੱਸ਼ ਬਣ ਕੇ ਤਿਆਰ ਹੈ। ਹੁਣ ਇਸ ਨੂੰ ਹਰੇ ਪਿਆਜ਼ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।