ਜੇਕਰ ਤੁਹਾਡਾ ਕੁੱਝ ਵੱਖਰਾ ਖਾਣ ਦਾ ਮਨ ਹੈ ਤਾਂ ਤੁਸੀਂ ਬਟਰਮਿਲਕ ਰਸਮ ਬਣਾ ਕੇ ਖਾ ਸਕਦੇ ਹੋ। ਜੇਕਰ ਘਰ ‘ਚ ਰੋਟੀ ਨਾ ਹੋਵੇ ਤਾਂ ਤੁਸੀਂ ਇਸ ਨੂੰ ਚਾਵਲ ਜਾਂ ਰੋਟੀ ਨਾਲ ਬਣਾ ਕੇ ਵੀ ਖਾ ਸਕਦੇ ਹੋ। ਇਹ ਬਹੁਤ ਜਲਦੀ ਅਤੇ ਕੁੱਝ ਹੀ ਮਿੰਟਾਂ ‘ਚ ਤਿਆਰ ਹੋ ਜਾਣ ਵਾਲੀ ਇੱਕ ਰੈਸਿਪੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਾਮਗਰੀ
ਤੇਲ – ਦੋ ਚੱਮਚ
ਜ਼ੀਰੇ ਦੇ ਬੀਜ- ਅੱਧਾ ਚੱਮਚ
ਰਾਈ ਦੇ ਬੀਜ – ਅੱਧਾ ਚੱਮਚ
ਮੇਥੀ ਦੇ ਬੀਜ – ਅੱਧਾ ਚੱਮਚ
ਹਰੀ ਮਿਰਚ – ਦੋ
ਅਦਰਕ – ਇੱਕ ਚੱਮਚ
ਕੜ੍ਹੀ ਪੱਤੇ – ਦੋ
ਪਿਆਜ਼ – 75 ਗ੍ਰਾਮ
ਹਿੰਗ – ਕੁਆਰਟਰ ਚੱਮਚ
ਹਲਦੀ – ਕੁਆਰਟਰ ਚੱਮਚ
ਨਮਕ – ਅੱਧਾ ਚੱਮਚ
ਦਹੀਂ – 370 ਗ੍ਰਾਮ
ਵਿਧੀ!
ਸਭ ਤੋਂ ਪਹਿਲਾਂ ਪੈਨ ‘ਚ ਦੋ ਚੱਮਚ ਤੇਲ ਗਰਮ ਕਰੋ ਅਤੇ ਉਸ ‘ਚ ਅੱਧਾ ਚੱਮਚ ਜ਼ੀਰੇ ਦੇ ਬੀਜ, ਅੱਧਾ ਚੱਮਚ ਰਾਈ ਦੇ ਬੀਜ, ਅੱਧਾ ਚੱਮਚ ਮੇਥੀ ਦੇ ਬੀਜ ਪਾ ਕੇ ਹਿਲਾਓ। ਫ਼ਿਰ ਦੋ ਹਰੀਆਂ ਮਿਰਚਾਂ, ਇੱਕ ਚੱਮਚ ਅਦਰਕ ਅਤੇ ਦੋ ਕੜ੍ਹੀ ਪੱਤੇ ਪਾ ਕੇ 2-3 ਮਿੰਟ ਤਕ ਭੁੰਨ ਲਓ। ਹੁਣ ਇਸ ਵਿੱਚ 75 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਤਰ੍ਹਾਂ ਪਕਾਓ।
ਉਸ ਤੋਂ ਬਾਅਦ ਕੁਆਰਟਰ ਚੱਮਚ ਹਿੰਗ, ਕੁਆਰਟਰ ਚੱਮਚ ਹਲਦੀ ਪਾਓ ਅਤੇ ਹਿਲਾਓ। ਫ਼ਿਰ ਅੱਧਾ ਚੱਮਚ ਨਮਕ ਮਿਕਸ ਕਰੋ ਅਤੇ ਹੁਣ ਇਸ ਮਿਸ਼ਰਣ ਨੂੰ 370 ਗ੍ਰਾਮ ਦਹੀਂ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾਓ। ਬਟਰਮਿਲਕ ਰਸਮ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।