ਅਨੰਨਿਆ ਆਪਣੇ ਕਰੀਅਰ ਦੀ ਚੰਗੀ ਸ਼ੁਰੂਆਤ ਨੂੰ ਲੈ ਕੇ ਬੇਹੱਦ ਖ਼ੁਸ਼ ਹੈ। ਉਸ ਦੀ ਪਹਿਲੀ ਫ਼ਿਲਮ ਰਿਲੀਜ਼ ਹੁੰਦਿਆਂ ਹੀ ਉਸ ਨੂੰ ਅਗਲੀ ਫ਼ਿਲਮ ਵੀ ਮਿਲ ਗਈ ਹੈ …
ਅਨੰਨਿਆ ਪਾਂਡੇ ਦੀ ਡੈਬਿਊ ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ 2 ਹਾਲ ਹੀ ‘ਚ ਰਿਲੀਜ਼ ਹੋਈ ਹੈ। ਦਰਸ਼ਕਾਂ ਨੇ ਉਸ ਦੀ ਅਦਾਕਾਰੀ ਨੂੰ ਬੇਹੱਦ ਪਸੰਦ ਕੀਤਾ ਹੈ …
ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਸਟੂਡੈਂਟ ਓਫ਼ ਦਾ ਯੀਅਰ 2 ਦੀ ਅਦਾਕਾਰਾ ਅਨੰਨਿਆ ਪਾਂਡੇ ਆਪਣੀ ਐਕਟਿੰਗ ਲਈ ਦਰਸ਼ਕਾਂ ਤੋਂ ਮਿਲੇ ਹੁੰਗਾਰੇ ਨੂੰ ਲੈ ਕੇ ਬਹੁਤ ਖ਼ੁਸ਼ ਹੈ। ਜੇ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਨੂੰ ਦਰਸ਼ਕਾਂ ਦਾ ਠੀਕ-ਠਾਕ ਹੁੰਗਾਰਾ ਹੀ ਮਿਲਿਆ ਹੈ, ਪਰ ਫ਼ਿਲਮ ਬੌਕਸ ਆਫ਼ਿਸ ‘ਤੇ ਚੰਗੀ ਕਮਾਈ ਕਰ ਗਈ। ਇਸ ਫ਼ਿਲਮ ‘ਚ ਅਨੰਨਿਆ ਤੋਂ ਇਲਾਵਾ ਟਾਈਗਰ ਸ਼ੈਰੌਫ਼ ਅਤੇ ਤਾਰਾ ਸੁਤਾਰਿਆ ਵੀ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ।
ਅਨੰਨਿਆ ਜ਼ਿਆਦਾ ਖ਼ੁਸ਼ ਇਸ ਲਈ ਵੀ ਹੈ ਕਿਉਂਕਿ ਇੰਡਸਟਰੀ ਦੇ ਲੋਕਾਂ ਨੇ ਉਸ ਦੇ ਕੰਮ ਦੀ ਕਾਫ਼ੀ ਤਾਰੀਫ਼ ਕੀਤੀ ਹੈ। ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਅਨੰਨਿਆ ਨੇ ਕਿਹਾ ਕਿ ਉਹ ਦੋਸਤਾਂ ਅਤੇ ਆਪਣੇ ਪਰਿਵਾਰ ਵਾਲਿਆਂ ਦਾ ਪਿਆਰ ਹਾਸਿਲ ਕਰ ਕੇ ਬਹੁਤ ਖ਼ੁਸ਼ ਹੈ। ਖ਼ਾਸ ਕਰ ਕੇ ਸ਼ਾਹਰੁਖ਼ ਖ਼ਾਨ, ਜੋਯਾ ਅਤੇ ਸਾਜਿਦ ਨਾਡਿਆਡਵਾਲਾ ਨੇ ਉਸ ਦੇ ਕੰਮ ਦੀ ਕਾਫ਼ੀ ਤਾਰੀਫ਼ ਕੀਤੀ ਹੈ। ਉਹ ਖ਼ੁਦ ਇਨ੍ਹਾਂ ਸਾਰਿਆਂ ਨੂੰ ਬਹੁਤ ਪਸੰਦ ਕਰਦੀ ਹੈ। ਇਸ ਸਮੇਂ ਉਹ ਕਾਫ਼ੀ ਖ਼ੁਸ਼ ਹੈ ਅਤੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹੈ।
ਦੱਸਣਯੋਗ ਹੈ ਕਿ ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ 2 ਇੱਕ ਹਾਈ ਸਕੂਲ ਡਰਾਮਾ ਹੈ। ਫ਼ਿਲਮ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਵਲੋਂ ਬਣਾਈ ਗਈ ਅਤੇ ਇਸ ਦਾ ਨਿਰਦੇਸ਼ਨ ਪੁਨੀਤ ਮਲਹੋਤਰਾ ਨੇ ਕੀਤਾ ਹੈ। ਫ਼ਿਲਮ ਦੇ ਪਹਿਲੇ ਭਾਗ ਸਟੂਡੈਂਟ ਔਫ਼ ਦਾ ਯੀਅਰ (2012) ਤੋਂ ਵਰੁਣ ਧਵਨ, ਸਿਧਾਰਥ ਮਲਹੋਤਰਾ ਅਤੇ ਆਲੀਆ ਭੱਟ ਨੇ ਬੌਲੀਵੁੱਡ ‘ਚ ਆਪੋ ਆਪਣਾ ਡੈਬਿਊ ਕੀਤਾ ਸੀ। ਇਸ ਸਮੇਂ ਇਨ੍ਹਾਂ ਤਿੰਨਾਂ ਦਾ ਕਰੀਅਰ ਬੁਲੰਦੀਆਂ ਨੂੰ ਛੂਹ ਰਿਹਾ ਹੈ।
ਹੁਣ ਇਸ ਦੇ ਦੂਜੇ ਭਾਗ ਤੋਂ ਅਨੰਨਿਆ ਅਤੇ ਤਾਰਾ ਨੇ ਬੌਲੀਵੁਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਦੋਹਾਂ ਅਭਿਨੇਤਰੀਆਂ ਦਾ ਕਰੀਅਰ ਕਿਸ ਮੰਜ਼ਿਲ ‘ਤੇ ਪਹੁੰਚਦਾ ਹੈ ਇਹ ਤਾਂ ਵਕਤ ਹੀ ਦੱਸੇਗਾ। ਖ਼ੈਰ, ਅਨੰਨਿਆ ਨੂੰ ਅਗਲੀ ਫ਼ਿਲਮ ਵੀ ਮਿਲੀ ਚੁੱਕੀ ਹੈ। ਇਹ ਫ਼ਿਲਮ ਸੁਪਰਹਿੱਟ ਫ਼ਿਲਮ ਪਤੀ, ਪਤਨੀ ਔਰ ਵੋਹ (1978) ਦਾ ਰੀਮੇਕ ਹੈ ਜਿਸ ‘ਚ ਅਨੰਨਿਆ ਤੋਂ ਇਲਾਵਾ ਕਾਰਤਿਕ ਆਰਿਅਨ ਅਤੇ ਭੂਮੀ ਪੇਡਨੇਕਰ ਵੀ ਮੁੱਖ ਕਿਰਦਾਰ ਨਿਭਾਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਅਤੇ ਨਿਰਮਾਣ ਭੂਸ਼ਣ ਕੁਮਾਰ ਕਰੇਗਾ। ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।