ਪੁਲਵਾਮਾ ‘ਚ ਚਾਰ ਅੱਤਵਾਦੀ ਮਾਰ ਮੁਕਾਏ
ਸ੍ਰੀਨਗਰ : ਸੁਰੱਖਿਆ ਬਲਾਂ ਨੇ ਪੁਲਵਾਮਾ ਵਿਚ 12 ਘੰਟਿਆਂ ਤੱਕ ਚੱਲੇ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿਚ ਦੋ ਵਿਸ਼ੇਸ਼ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ, ਜੋ ਆਪਣੇ ਹਥਿਆਰ ਲੈ ਕੇ ਫਰਾਰ ਹੋ ਗਏ ਸਨ ਅਤੇ ਅੱਤਵਾਦੀਆਂ ਨਾਲ ਜਾ ਮਿਲੇ ਸਨ।
ਧਿਆਨ ਰਹੇ ਕਿ ਪੁਲਵਾਮਾ ਦੇ ਲਾਸੀਪੋਰਾ ਵਿਚ ਕੱਲ੍ਹ ਦੁਪਹਿਰ ਤੋਂ ਹੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਸੀ। ਮਾਰੇ ਗਏ ਚਾਰਾਂ ਅੱਤਵਾਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਹੋਇਆ ਹੈ।