ਪਣਜੀ— ਸ਼ਨੀਵਾਰ ਨੂੰ ਗੋਆ ਹਵਾਈ ਅੱਡੇ ‘ਤੇ ਉਸ ਸਮੇਂ ਅਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਮਿਗ-29ਕੇ ਲੜਾਕੂ ਜਹਾਜ਼ ਦੇ ਫਿਊਲ ਟੈਂਕ ਦੀ ਵਜ੍ਹਾ ਕਰ ਕੇ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਗੋਆ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਦਰਅਸਲ ਮਿਗ-29ਕੇ ਦਾ ਫਿਊਲ ਟੈਂਕ ਡਿੱਗਣ ਤੋਂ ਬਾਅਦ ਅੱਗ ਲੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਮਗਰੋਂ ਮਿਗ-29ਕੇ ਜਹਾਜ਼ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਬਚਾ ਲਿਆ ਗਿਆ ਹੈ।
ਭਾਰਤੀ ਹਵਾਈ ਫੌਜ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਮਿਗ-29ਕੇ ਦੇ ਟੈਂਕ ‘ਚ ਅੱਗ ਲੱਗਣ ਦੀ ਪੁਸ਼ਟੀ ਕੀਤੀ ਹੈ। ਇੱਥੇ ਦੱਸ ਦੇਈਏ ਕਿ ਫਿਊਲ ਟੈਂਕ ਜਹਾਜ਼ ਦੇ ਬਾਹਰ ਲੱਗਾ ਹੁੰਦਾ ਜੋ ਕਿ ਲੰਬੀ ਦੂਰੀ ਤੈਅ ਕਰਨ ‘ਚ ਸਹਿਯੋਗੀ ਹਦੁੰਾ ਹੈ। ਬੁਲਾਰੇ ਨੇ ਕਿਹਾ ਕਿ ਉਡਾਣ ਭਰਨ ਤੋਂ ਬਾਅਦ ਟੈਂਕ ਰਨਵੇਅ ‘ਤੇ ਟਕਰਾਉਣ ਕਾਰਨ ਡਿੱਗ ਪਿਆ, ਜਿਸ ਕਾਰਨ ਤੇਲ ਡਿੱਗਣ ਕਾਰਨ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਗੋਆ ਹਵਾਈ ਅੱਡੇ ਨੂੰ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।