ਕੋਲੰਬੋ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨੀਂ ਦੌਰੇ ਦੇ ਆਖਰੀ ਦਿਨ ਸ਼੍ਰੀਲੰਕਾ ਪਹੁੰਚੇ। ਕੋਲੰਬੋ ਹਵਾਈ ਅੱਡੇ ‘ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਕੀਤੀ। ਇਸ ਮਗਰੋਂ ਮੋਦੀ ਉਸ ਚਰਚ ਵਿਚ ਪਹੁੰਚੇ ਜਿੱਥੇ ਈਸਟਰ ਮੌਕ ਅੱਤਵਾਦੀ ਹਮਲਾ ਹੋਇਆ ਸੀ।
ਮੋਦੀ ਨੇ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਸ਼੍ਰੀਲੰਕਾ ਵਿਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦਿਆਂ ਮੋਦੀ ਨੇ ਟਵੀਟ ਕੀਤਾ,”ਮੈਨੂੰ ਵਿਸ਼ਵਾਸ ਹੈ ਕਿ ਸ਼੍ਰੀਲੰਕਾ ਮੁੜ ਖੜ੍ਹਾ ਹੋਵੇਗਾ। ਦਹਿਸ਼ਤ ਦੇ ਕਾਇਰਤਾ ਭਰਪੂਰ ਕੰਮ ਸ਼੍ਰੀਲੰਕਾ ਦੀਆਂ ਭਾਵਨਾਵਾਂ ਨੂੰ ਨਹੀਂ ਹਰਾ ਸਕਦੇ। ਭਾਰਤ ਸ਼੍ਰੀਲੰਕਾ ਦੇ ਲੋਕਾਂ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ।”
ਇਸ ਤੋਂ ਪਹਿਲਾਂ ਮੋਦੀ ਨੇ ਰਾਸ਼ਟਰਪਤੀ ਸਕੱਤਰੇਤ ਵਿਚ ਇਕ ਪੌਦਾ ਲਗਾਇਆ। ਇਸ ਮੌਕੇ ਉਨ੍ਹਾਂ ਨਾਲ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਵੀ ਮੌਜੂਦ ਸਨ।