ਕੋਲੰਬੋ— ਸ਼੍ਰੀਲੰਕਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕੀਤਾ। ਕੋਲੰਬੋ ਦੇ ਇੰਡੀਆ ਹਾਊਸ ਵਿਚ ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ,”ਅੱਜ ਦੁਨੀਆ ਵਿਚ ਭਾਰਤ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ। ਇਸ ਦੇ ਕ੍ਰੈਡਿਟ ਦਾ ਵੱਡਾ ਹਿੱਸਾ ਭਾਰਤੀ ਪ੍ਰਵਾਸੀਆਂ ਨੂੰ ਜਾਂਦਾ ਹੈ। ਮੈਂ ਜਿੱਥੇ ਵੀ ਜਾਂਦਾ ਹਾਂ, ਭਾਰਤੀ ਪ੍ਰਵਾਸੀਆਂ ਦੀਆਂ ਸਫਲਤਾਵਾਂ ਅਤੇ ਉਪਲਬਧੀਆਂ ਦੇ ਬਾਰੇ ਦੱਸਿਆ ਜਾਂਦਾ ਹੈ।”
ਉਨ੍ਹਾਂ ਨੇ ਕਿਹਾ,”ਮੈਨੂੰ ਖੁਸ਼ੀ ਹੋ ਰਹੀ ਹੈ ਕਿ ਕਈ ਮੁੱਦਿਆਂ ‘ਤੇ ਭਾਰਤ ਸਰਕਾਰ ਅਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਦੀ ਸੋਚ ਇਕ ਹੈ।” ਪੀ.ਐੱਮ ਮੋਦੀ ਨੇ ਕਿਹਾ,”ਭਾਰਤ ਦਾ ਮਾਣ ਵਧਾਉਣ ਅਤੇ ਭਾਰਤ ਪ੍ਰਤੀ ਦੁਨੀਆ ਦੀ ਸਕਰਾਤਮਕ ਸੋਚ ਤਿਆਰ ਕਰਨ ਵਿਚ ਵਿਸ਼ਵ ਵਿਚ ਰਹਿ ਰਹੇ ਭਾਰਤੀਆਂ ਨੇ ਮਹੱਤਵਪੂਰਣ ਰੋਲ ਅਦਾ ਕੀਤਾ ਹੈ। ਅੱਜ ਪੂਰੀ ਦੁਨੀਆ ਦਾ ਭਾਰਤ ਨੂੰ ਦੇਖਣ ਦਾ ਨਜ਼ਰੀਆ ਬਦਲਿਆ ਹੈ।”
ਆਪਣੇ ਸੰਬੋਧਨ ਦੇ ਬਾਅਦ ਪੀ.ਐੱਮ. ਮੋਦੀ ਨੇ ਲੋਕਾਂ ਨੂੰ ਵਧਾਈ ਦਿੱਤੀ।