ਬ੍ਰਿਸਟਲ – ਬੰਗਲਾਦੇਸ਼ ਦੇ ਕੋਚ ਸਟੀਵ ਰੋਡਜ਼ ਨੇ ਮੰਗਲਵਾਰ ਨੂੰ ਇੱਥੇ ਸ਼੍ਰੀਲੰਕਾ ਵਿਰੁੱਧ ਉਸ ਦੀ ਟੀਮ ਦਾ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਵਿਸ਼ਵ ਕੱਪ ਦੇ ਪਰੋਗਰਾਮ ‘ਚ ਰਿਜ਼ਰਵ ਦਿਨਾਂ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ। ਰੋਡਜ਼ ਨੇ ਇੱਕ ਪ੍ਰੈੱਸ ਕਾਨਫ਼ਰੰਸ ‘ਚ ਕਿਹਾ ਕਿ ਅਸੀਂ ਚੰਦ ‘ਤੇ ਆਦਮੀ ਨੂੰ ਭੇਜ ਸਕਦੇ ਹਾਂ ਤਾਂ ਫ਼ਿਰ ਵਿਸ਼ਵ ਕੱਪ ‘ਚ ਰਿਜ਼ਰਵ ਦਿਨ ਕਿਉਂ ਨਹੀਂ ਹੋ ਸਕਦਾ ਜਦਕਿ ਅਸਲ ‘ਚ ਇਹ ਇੱਕ ਲੰਬਾ ਟੂਰਨਾਮੈਂਟ ਹੈ। ਮੌਜੂਦਾ ਵਿਸ਼ਵ ਕੱਪ ਦੇ ਪਿਛਲੇ ਪੰਜ ਦਿਨਾਂ ‘ਚ ਇਹ ਤੀਜਾ ਮੈਚ ਹੈ ਜੋ ਮੀਂਹ ਕਾਰਨ ਰੱਦ ਹੋ ਗਿਆ ਜੋ ਕਿਸੇ ਵੀ ਵਿਸ਼ਵ ਕੱਪ ‘ਚ ਰੱਦ ਹੋਣ ਵਾਲੇ ਸਭ ਤੋਂ ਜ਼ਿਆਦਾ ਮੈਚ ਹਨ। ਰੋਡਸ ਨੇ ਕਿਹਾ ਕਿ ਰਿਜਰਵ ਦਿਨ ਦੇ ਲਈ ਕਾਫ਼ੀ ਸਮਾਂ ਹੈ ਕਿਉਂਕਿ ਜ਼ਿਆਦਾਤਰ ਟੀਮਾਂ ਦੇ ਮੈਚਾਂ ਦੇ ਵਿੱਚ ਘੱਟ ਤੋਂ ਘੱਟ 2 ਜਾਂ 3 ਦਿਨ ਦਾ ਸਮਾਂ ਹੈ।