ਕਦੀ-ਕਦੀ ਚਟਪਟਾ ਖਾਣ ਦਾ ਮਨ ਕਰਦਾ ਹੈ। ਬੱਚੇ ਤਾਂ ਫ਼ਰੂਟ ਦੇਖ ਕੇ ਇਸ ਨੂੰ ਨਾ ਖਾਣ ਦਾ ਬਹਾਨਾ ਬਣਾਉਂਦੇ ਹਨ, ਪਰ ਜੇਕਰ ਇਸ ਨੂੰ ਚਟਪਟੇ ਤਰੀਕੇ ਨਾਲ ਪਰੋਸਿਆ ਜਾਵੇ ਤਾਂ ਉਹ ਬਹੁਤ ਖ਼ੁਸ਼ ਹੋ ਕੇ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਆਸਾਨੀ ਨਾਲ ਫ਼ਰੂਟ ਚਾਟ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਸਮੱਗਰੀ
– ਉੱਬਲੇ ਆਲੂ 150 ਗ੍ਰਾਮ
– ਕੇਲੇ 100 ਗ੍ਰਾਮ
– ਸੇਬ 150 ਗ੍ਰਾਮ
– ਖੀਰੇ 120 ਗ੍ਰਾਮ
– ਕਚਾਲੂ 150 ਗ੍ਰਾਮ
– ਲੋਬੀਆ 150 ਗ੍ਰਾਮ
– ਪਪੀਤਾ 150 ਗ੍ਰਾਮ
– ਲਾਲ ਮਿਰਚ ਇੱਕ ਚਮਚ
– ਜ਼ੀਰਾ ਪਾਊਡਰ ਇੱਕ ਚਮਚ
– ਹਰੀ ਮਿਰਚ ਇੱਕ ਚਮਚ
– ਨਿੰਬੂ ਦਾ ਰਸ ਇੱਕ ਚਮਚ
– ਇਮਲੀ ਦਾ ਗੁੱਦਾ ਤਿੰਨ ਚਮਚ
– ਇਮਲੀ ਦੀ ਚਟਨੀ ਤਿੰਨ ਚਮਚ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਸਾਰੇ ਫ਼ਰੂਟ ਕੱਟ ਲਓ ਅਤੇ ਇੱਕ ਬੌਲ ‘ਚ ਆਲੂ, ਕੇਲੇ, ਸੇਬ, ਖੀਰਾ, ਕਚਾਲੂ, ਪਪੀਤਾ ਅਤੇ ਲੋਬੀਆ ਪਾ ਦਿਓ। ਹੁਣ ਇਸ ‘ਚ ਲਾਲ ਮਿਰਚ, ਚਾਟ ਮਸਾਲ, ਹਰੀ ਮਿਰਚ, ਕਾਲਾ ਨਮਕ, ਜ਼ੀਰਾ, ਹਰੀ ਮਿਰਚ, ਨਿੰਬੂ ਦਾ ਰਸ, ਇਮਲੀ ਦਾ ਗੁੱਦਾ, ਇਮਲੀ ਦੀ ਚਟਨੀ ਪਾ ਕੇ ਮਿਕਸ ਕਰ ਲਓ।
ਤੁਹਾਡੀ ਫ਼ਰੂਟ ਚਾਟ ਬਣ ਕੇ ਤਿਆਰ ਹੈ, ਇਸ ਨੂੰ ਸਰਵ ਕਰੋ।