ਲੰਡਨ – ICC ਕ੍ਰਿਕਟ ਵਿਸ਼ਵ ਕਪ ਵਿੱਚ ਹੁਣ ਤਕ 15 ਮੈਚ ਖੇਡੇ ਜਾ ਚੁੱਕੇ ਹਨ ਜਿੱਥੇ ਟੀਮ ਇੰਡੀਆ ਨੇ ਕੇਵਲ ਦੋ ਮੈਚ ਹੀ ਖੇਡੇ ਹਨ। ਟੀਮ ਇੰਡਿਆ ਨੇ ਪਹਿਲਾ ਮੈਚ ਦੱਖਣ ਅਫ਼ਰੀਕਾ ਦੇ ਖਿਲਾਫ਼ ਖੇਡਦੇ ਹੋਏ 6 ਵਿਕੇਟਾਂ ਤੋਂ ਮੈਚ ਨੂੰ ਜਿੱਤਿਆ ਜਦਕਿ ਦੂਜੇ ਮੁਕਾਬਲੇ ‘ਚ ਆਸਟਰੇਲੀਆ ਨੂੰ 36 ਦੌਂੜਾਂ ਨਾਲ ਹਰਾ ਦਿੱਤਾ। ਅਜਿਹੇ ‘ਚ ਕੁੱਝ ਰੋਮਾਂਚਕ ਅੰਕੜੇ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਦੇਖਣ ਦੇ ਬਾਅਦ ਪਤਾ ਚੱਲੇਗਾ ਕਿ ਭਾਰਤੀ ਗੇਂਦਬਾਜ਼ ਡੌਟ ਗੇਂਦਾਂ, ਜਾਂ ਜਿਸ ਨੂੰ ਹਿੰਦੀ ਕੌਮੈਂਟੇਟਰ ਬਿੰਦੀ ਗੇਂਦ ਕਹਿੰਦੇ ਹਨ, ਸੁੱਟਣ ‘ਚ ਫ਼ਿਸੱਡੀ ਹਨ। ਸਭ ਤੋਂ ਜ਼ਿਆਦਾ ਡੌਟ ਗੇਂਦਾਂ ਸੁਟਣ ਦੇ ਮਾਮਲੇ ‘ਚ ਆਸਟਰੇਲੀਆ ਦੇ ਗੇਂਦਬਾਜ਼ ਪੈਟ ਕਮਿਨਜ਼ ਪਹਿਲੇ ਸਥਾਨ ‘ਤੇ ਹਨ। ਦੂਜੇ ਤੀਜੇ ਚੌਥੇ ਅਤੇ ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਲੜੀਵਾਰ: ਟਰੈਟ ਬੋਲਟ, ਕਗੀਸੋ ਰਬਾਡਾ, ਮਿਚੈਲ ਸਟਾਰਕ ਅਤੇ ਜੋਫ਼ਰਾ ਆਰਚਰ ਹਨ। ਇਸ ਲਿਸਟ ‘ਚ ਇੱਕ ਵੀ ਭਾਰਤੀ ਗੇਂਦਬਾਜ ਸ਼ਾਮਲ ਨਹੀਂ ਹਨ।