ਡਾ. ਜਗਦੀਸ਼ ਜੱਗੀ
ਸਿਹਤ ਨੂੰ ਠੀਕ ਰੱਖਣ ਲਈ ਗ਼ਲਤ ਸੋਚ ਅਤੇ ਗ਼ਲਤ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ। ਸੰਸਾਰ ਵਿੱਚ ਬੜੀਆਂ ਭਿਆਨਕ ਅਤੇ ਲਾਇਲਾਜ ਬੀਮਾਰੀਆਂ ਦੀ ਭਰਮਾਰ ਹੈ। ਜਦੋਂ ਤੋਂ ਸਾਇੰਸ ਦਾ ਨਾਂ ਅਤੇ ਨਵੀਂ ਖੋਜ ਡਾਕਟਰ ਕੈਮਿਸਟ, ਹਸਪਤਾਲ-ਦਵਾਈਆਂ ਅਤੇ ਮਸ਼ੀਨੀ ਯੁੱਗ ਆਇਆ ਹੈ, ਓਦੋਂ ਤੋਂ ਇਨਸਾਨ ਲਈ ਸਹੂਲਤਾਂ ਅਤੇ ਐਸ਼ੋ-ਆਰਾਮ ਵਧੇ ਹਨ, ਰੋਗ ਵੀ ਨਵੇਂ-ਨਵੇਂ ਰੂਪ ‘ਚ ਵਧਦੇ ਜਾ ਰਹੇ ਹਨ। ਇੱਕ ਪਲੇਗ ਹਜ਼ਾਰਾਂ ਜੀਵਾਂ ਦੀਆਂ ਜਾਨ ਲੈ ਲੈਂਦੀ ਹੈ, ਹਜ਼ਾਰਾਂ ਮਰੀਜ਼ ਡੇਂਗੂ ਅਤੇ ਵਾਇਰਸ ਜਿਹੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਦਕਿ ਹੋਮਿਓਪੈਥੀ ਅਤੇ ਆਯੁਰਵੈਦਿਕ ਵਿੱਚ ਇਨ੍ਹਾਂ ਬਿਮਾਰੀਆਂ ਦਾ ਸ਼ਰਤੀਆ ਇਲਾਜ ਹੈ।
ਮੇਰਾ ਆਪਣਾ ਤਜਰਬਾ ਹੈ ਕਿਸੇ ਕਿਸਮ ਦਾ ਬੁਖ਼ਾਰ ਆਦਿ ਜਾਂ ਸਵਾਈਨ ਫ਼ਲੂ ਆਦਿ ਬਿਮਾਰੀਆਂ ਜੜ੍ਹ ਤੋਂ ਠੀਕ ਹੋ ਜਾਂਦੀਆਂ ਹਨ। ਇਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਅਸੀਂ ਕਈ ਟੈੱਸਟ, ਟੀਕੇ, ਗੋਲੀਆਂ, ਕੈਪਸੂਲ ਕੌੜੀਆਂ-ਕੁਸੈਲੀਆਂ ਤੇ ਮਹਿੰਗੀਆਂ ਦਵਾਈਆਂ ਖਾ ਕੇ ਅਤਿ ਪਰੇਸ਼ਾਨ ਹੋ ਰਹੇ ਹਾਂ, ਪਰ ਇਨ੍ਹਾਂ ਤਕਲੀਫ਼ਾਂ ਤੋਂ ਰਾਹਤ ਦਾ ਕੋਈ ਠੋਸ ਇਲਾਜ ਨਹੀਂ ਲੱਭਦਾ। ਡਾਕਟਰ ਅਤੇ ਦਵਾਈਆਂ ਹੀ ਤਬਦੀਲ ਹੋਈ ਜਾਂਦੀਆਂ ਹਨ, ਪਰ ਰੋਗ ਵਧਦੇ ਅਤੇ ਪੱਕੇ ਹੁੰਦੇ ਜਾ ਰਹੇ ਹਨ।
ਬੇਸ਼ੱਕ ਸਾਇੰਸਦਾਨਾਂ ਅਤੇ ਅਤਿ ਚਤੁਰ ਲੋਕਾਂ ਨੇ ਆਮ ਜੀਵਾਂ ਦੇ ਆਰਾਮ ਅਤੇ ਸਹੂਲਤਾਂ ਲਈ ਨਵੀਆਂ-ਨਵੀਆਂ ਕਾਢਾਂ ਅਤੇ ਮਸ਼ੀਨਰੀ ਮੁਹੱਈਆ ਕਰਾਈ ਹੈ, ਪਰ ਇਹ ਮਸ਼ੀਨਰੀ, ਟੇਪ ਰਿਕਾਰਡਰ, TV ਸੈੱਟ, VCR, ਟੈਲੀਫ਼ੋਨ, ਮੋਬਾਈਲ, ਕੰਪਿਊਟਰ, ਮੋਟਰਸਾਈਕਲ, ਸਕੂਟਰ, ਕਾਰਾਂ, ਹਵਾਈ ਜਹਾਜ਼, ਮਿਜ਼ਾਈਲ, ਬੰਬ ਅਤੇ ਇਨ੍ਹਾਂ ਦੀ ਵਰਤੋਂ ਅਤੇ ਹੋਰ ਤਰ੍ਹਾਂ ਦੀ ਮਸ਼ੀਨਰੀ ਅਤੇ ਫ਼ੈਕਟਰੀਆਂ ਰਾਹੀਂ ਪ੍ਰਦੂਸ਼ਣ ਅਤੇ ਜ਼ਹਿਰੀਲਾ ਮਾਦਾ ਮਿਲਾ ਕੇ ਸਾਰਾ ਵਾਤਾਵਰਣ ਬੜਾ ਹੀ ਖ਼ਰਾਬ ਅਤੇ ਨੁਕਸਾਨਦੇਹ ਬਣਾ ਦਿੱਤਾ ਹੈ ਜਿਸ ਤੋਂ ਅਨੇਕਾਂ ਭਿਆਨਕ ਬਿਮਾਰੀਆਂ ਅਤੇ ਰੋਗ ਉਤਪੰਨ ਹੋਏ ਹਨ। ਜਿਹੜੀ ਖੁਰਾਕ ਸਾਨੂੰ ਹਜ਼ਮ ਹੋਵੇ, ਉਹੀ ਠੀਕ ਹੈ। ਹਰ ਬਿਮਾਰੀ ਵਿੱਚ ਪਰਹੇਜ਼ ਹੁੰਦੇ ਹਨ।
ਮਾਨਸਿਕ ਅਤੇ ਸ਼ਰੀਰਕ ਨਿਢਾਲਤਾ; ਮਨ ਨੂੰ ਇਕਾਗਰ ਨਾ ਕਰ ਸਕਣਾ; ਰੋਜ਼ ਦੇ ਕੰਮਾਂ ਤੋਂ ਜੀਅ ਚੁਰਾਉਣਾ; ਯਾਦ ਸ਼ਕਤੀ ਉੱਕਾ ਹੀ ਖ਼ਤਮ ਹੋਣ; ਰੋਜ਼ ਦੇ ਕੰਮਾਂ ਨੂੰ ਕਾਗ਼ਜ਼ ‘ਤੇ ਲਿਖਣਾ ਅਤੇ ਫ਼ੇਰ ਉਹ ਕਾਗ਼ਜ਼ ਹੀ ਕਿਤੇ ਭੁੱਲ ਜਾਣਾ; ਸ਼ਰੀਰਕ ਥਕਾਵਟ ਕਾਰਨ ਰੋਗੀ ਦਾ ਕਿਸੇ ਕੰਮ ਵਿੱਚ ਕੋਈ ਦਿਲਚਸਪੀ ਨਾ ਲੈਣਾ; ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਹੀ ਥੱਕ ਜਾਣਾ; ਨੀਂਦ ਠੀਕ ਨਾ ਆਵੇ ਅਤੇ ਸਵੇਰ ਨੂੰ ਥੱਕਿਆ-ਥੱਕਿਆ ਰਹੇ; ਉਠੇ ਤਾਂ ਸਿਰਦਰਦ; ਦਿਲ ਵਿੱਚ ਖੋਹ ਪੈਣੀ, ਦਿਲ ਦੀ ਧੜਕਨ; ਭੁੱਖ ਨਾ ਰਹਿਣੀ; ਹਾਜ਼ਮੇ ਦੀ ਖ਼ਰਾਬੀ; ਸਿਰ ਦਾ ਪਿਛਲਾ ਪਾਸਾ ਭਾਰਾ-ਭਾਰਾ; ਸਿਰ ਦਾ ਭਰਿਆ-ਭਰਿਆ ਰਹਿਣਾ ਜਾਂ ਖ਼ਾਲੀ ਲੱਗਣਾ; ਕਦੇ-ਕਦੇ ਕਿਸੇ ਅੰਗ ਵਿੱਚ ਸੁਨਾਪਣ, ਸਰਸਰਾਹਟ ਜਾਂ ਕੀੜੀਆਂ ਚੱਲਣ ਦਾ ਅਨੁਭਵ; ਵਾਰ-ਵਾਰ ਉਦਾਸੀ; ਲੱਕ ਦਰਦ; ਤਰ੍ਹਾਂ-ਤਰ੍ਹਾਂ ਦੇ ਡਰ ਅਤੇ ਖੁੱਲ੍ਹੀਆਂ-ਭੀੜੀਆਂ ਥਾਵਾਂ, ਇਕੱਠ ਏਕਾਂਤ ਆਦਿ ਤੋਂ ਡਰ, ਆਦਿ ਮੁੱਖ ਅਲਾਮਤਾਂ ਹਨ। ਦਰਦ ਸਮੇਂ ਡਾਕਟਰ ਦੀ ਸਲਾਹ ਜਰੂਰੀ ਹੈ।
ਸੁਖਮਣਾ ਦੀ ਸੋਜ, ਸੁਖਮਣਾ ਦਾ ਨਰਮ ਹੋਣਾ, ਪਿੱਠ ਦਰਦ, ਪਿੱਠ ਦੇ ਮੋਹਰੇ, ਮਣਕਿਆਂ ਵਿੱਚ ਦਰਦ ਤੋਂ ਬੈੱਲਟ ਲਾਉਣ ਦੀ ਸਲਾਹ ਡਾਕਟਰ ਦਿੰਦੇ ਹਨ। ਇਸ ਰੋਗ ਦਾ ਕਾਰਨ ਗ਼ਲਤ ਦਿਮਾਗ਼ੀ ਸੋਚ ਅਤੇ ਕੈਲਸ਼ੀਅਮ ਦੀ ਘਾਟ, ਗੋਡਿਆਂ ਵਿੱਚ ਦਰਦ, ਦੰਦ ਪੀਲੇ, ਪਸੀਨਾ ਜ਼ਿਆਦਾ ਅਤੇ ਪੈਰਾਂ ਵਿੱਚ ਪਸੀਨਾ ਆਉਣਾ, ਪਿਛਲੀਆਂ ਲੱਤਾਂ ਦੀਆਂ ਜੰਘਾਂ ਵਿੱਚ ਦਰਦ ਆਦਿ।
ਕੰਬੋਜ