ਮੰਡੀ—ਮੰਡੀ ਜ਼ਿਲੇ ‘ਚ ਅੱਜ ਭਾਵ ਬੁੱਧਵਾਰ ਹਿਮਾਚਲ ਸੜਕ ਆਵਾਜਾਈ ਨਿਗਮ (ਐੱਚ. ਆਰ. ਟੀ. ਸੀ.) ਬੱਸ ਡਰਾਈਵਰ ਤੋਂ ਅਣਕੰਟਰੋਲ ਹੋ ਕੇ ਪਹਾੜੀ ਨਾਲ ਟਕਰਾ ਗਈ ਅਤੇ ਸੜਕ ‘ਤੇ ਪਲਟ ਗਈ। ਇਸ ਹਾਦਸੇ ‘ਚ 30 ਯਾਤਰੀ ਜ਼ਖਮੀ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਮੰਡੀ ਜ਼ਿਲੇ ‘ਚ ਸੰਘੋਲ ਤੋਂ ਮਨਾਲੀ ਜਾ ਰਹੀ ਐੱਚ. ਆਰ. ਟੀ. ਸੀ. ਬੱਸ ਕੋਟਲੀ ਦੇ ਕੋਲ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ‘ਚ 35-40 ਯਾਤਰੀ ਸਵਾਰ ਸੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।