ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਲੰਚ ਬੌਕਸ ਖ਼ਾਲੀ ਕਰ ਕੇ ਵਾਪਸ ਲਿਆਵੇ ਤਾਂ ਉਸ ਨੂੰ ਹਰ ਵਾਰ ਨਵੀਂ-ਨਵੀਂ ਡਿਸ਼ ਬਣਾ ਕੇ ਦਿਓ। ਅਜਿਹੇ ‘ਚ ਇਸ ਵਾਰ ਤੁਸੀਂ ਉਨ੍ਹਾਂ ਨੂੰ ਪਿੱਜ਼ਾ ਸੈਂਡਵਿਚ ਬਣਾ ਕੇ ਦਿਓ। ਇਹ ਖਾਣ ‘ਚ ਬਹੁਤ ਹੀ ਸੁਆਦ ਹੁੰਦਾ ਹੈ, ਅਤੇ ਇਸ ਨੂੰ ਸਵੇਰੇ ਬਣਾਉਣ ‘ਚ ਵੀ ਇੰਨਾ ਸਮਾਂ ਨਹੀਂ ਲੱਗੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
– ਬ੍ਰੈੱਡ ਸਲਾਈਸਿਜ਼ ਦੋ
– ਪੀਜ਼ਾ ਸੌਸ ਚਾਰ ਚੱਮਚ
– ਟਮਾਟਰ ਸਲਾਈਸਿਜ਼ ਚਾਰ
– ਜੈਤੂਨ ਦੇ ਟੁਕੜੇ ਛੇ
– ਹੈਲਾਪੀਨੋ ਦੇ ਟੁਕੜੇ ਚਾਰ
– ਪਿਆਜ਼ ਦੇ ਸਲਾਈਸ ਸੁਆਦ ਮੁਤਾਬਕ
– ਚਿਲੀ ਫ਼ਲੇਕਸ ਕੁਆਰਟਰ ਚੱਮਚ
– ਮਿਕਸਡ ਹਰਬਜ਼ ਕੁਆਰਟਰ ਚੱਮਚ
– ਮੋਜ਼ਰੈਲਾ ਚੀਜ਼ (ਕੱਦੂਕਸ ਕੀਤੀ ਹੋਈ) ਮੁੱਠੀ ਭਰ
– ਮੱਖਣ ਇੱਕ ਚੱਮਚ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਬ੍ਰੈੱਡ ਸਲਾਈਸ ਨੂੰ ਲੈ ਕੇ ਉਸ ‘ਤੇ ਪੀਜ਼ਾ ਸੌਸ ਲਗਾਓ। ਫ਼ਿਰ ਉਸ ‘ਤੇ ਟਮਾਟਰ ਦੇ ਸਲਾਈਸਿਜ਼, ਜੈਤੂਨ ਦੇ ਟੁਕੜੇ, ਹੈਲਾਪੀਨੋ ਦੇ ਟੁਕੜੇ ਅਤੇ ਪਿਆਜ਼ ਦੇ ਸਲਾਈਸਿਜ਼ ਰੱਖੋ। ਫ਼ਿਰ ਉਸ ਦੇ ਉੱਪਰ ਚਿਲੀ ਫ਼ਲੇਕਸ, ਮਿਕਸਡ ਹਰਬਸਜ਼ ਅਤੇ ਮੋਜ਼ਰੈਲਾ ਚੀਜ਼ ਛਿੜਕੋ।
ਦੂਜੇ ਬ੍ਰੈੱਡ ਸਲਾਈਸ ‘ਤੇ ਵੀ ਪੀਜ਼ਾ ਸੌਸ ਲਗਾਓ ਅਤੇ ਇਸ ਨਾਲ ਸਲਾਈਸ ਨੂੰ ਕਵਰ ਕਰ ਲਓ। ਓਦੋਂ ਤਕ ਮੱਖਣ ਗਰਮ ਕਰ ਕੇ ਸੈਂਡਵਿਚ ਨੂੰ ਦੋਹਾਂ ਪਾਸਿਆਂ ਤੋਂ ਹਲਕਾ ਬ੍ਰਾਊਨ ਰੰਗ ਦਾ ਹੋਣ ਤਕ ਸੇਕ ਲਓ। ਪਿੱਜ਼ਾ ਸੈਂਡਵਿਚ ਬਣ ਕੇ ਤਿਆਰ ਹੈ, ਇਸ ਨੂੰ ਸਰਵ ਕਰੋ।