ਲੁਧਿਆਣਾ : ਨਾਭਾ ਜੇਲ ‘ਚ ਬਿੱਟੂ ਕਤਲਕਾਂਡ ਬਾਰੇ ਬਿਆਨ ਦਿੰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਬਿੱਟੂ ਦੀ ਮੌਤ ਪਿੱਛੇ ਵੱਡੀ ਸਾਜਿਸ਼ ਰਚੀ ਗਈ ਹੈ ਅਤੇ ਬਿੱਟੂ ਦੀ ਮੌਤ ਦਾ ਬੇਅਦਬੀ ਮਾਮਲੇ ਦੀ ਜਾਂਚ ‘ਤੇ ਡੂੰਘਾ ਅਸਰ ਹੋਵੇਗਾ। ਰੰਧਾਵਾ ਨੇ ਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਡੂੰਘਾਈ ਨਾਲ ਇਸ ਦੀ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਲਾਂ ‘ਚ ਸਹੂਲਤਾਵਾਂ ਦੀ ਵੱਡੀ ਕਮੀ ਹੈ ਕਿਉਂਕਿ ਜੇਲ ਸਟਾਫ ਕੋਲ ਨਾ ਤਾਂ ਆਧੁਨਿਕ ਹਥਿਆਰ ਹਨ ਅਤੇ ਨਾ ਹੀ ਕੈਦੀਆਂ ਨੂੰ ਕਾਬੂ ਕਰਨ ਦਾ ਕੋਈ ਤਰੀਕਾ ਹੈ, ਇਸ ਲਈ ਨਿੱਤ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕੇਂਦਰ ਸਰਕਾਰ ਨੂੰ ਵੀ ਲਿਖ ਚੁੱਕੇ ਹਨ ਅਤੇ ਉਮੀਦ ਹੈ ਕਿ ਜੇਲਾਂ ਨੂੰ ਅਤਿ ਆਧੁਨਿਕ ਜੇਲਾਂ ਬਣਾਉਣ ਲਈ ਸਹੂਲਤਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।