ਹਾਈਵੇਅ ਲਈ ਪ੍ਰਾਪਤ ਜ਼ਮੀਨ ਦੇ ਉੱਚਿਤ ਮੁਆਵਜ਼ੇ ਦੀ ਮੰਗ 26 ਜੂਨ ਤੱਕ ਸਰਕਾਰ ਨੇ ਨਹੀਂ ਮੰਨੀ ਤਾਂ ਔਰਤਾਂ ਵੱਲੋਂ ਰੇਲ ਪਟੜੀਆਂ ‘ਤੇ ਧਰਨੇ ਦਿੱਤੇ ਜਾਣਗੇ। ਦਿੱਲੀ ਜਾਣ ਵਾਲਾ ਪਾਣੀ ਰੋਕ ਦਿੱਤਾ ਜਾਵੇਗਾ ਅਤੇ ਹਰਿਆਣਾ ਬੰਦ ਕਰ ਦਿੱਤਾ ਜਾਵੇਗਾ। ਇਹ ਫੈਸਲਾ ਐਤਵਾਰ ਨੂੰ ਕਿਲਾਜਫਰਗੜ੍ਹ ਪਿੰਡ ‘ਚ ਪਿਛਲੇ 73 ਦਿਨਾਂ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਅਤੇ ਔਰਤਾਂ ਨੇ ਲਿਆ।
ਕਿਸਾਨ ਨੇਤਾ ਰਮੇਸ਼ ਦਲਾਲ ਨੇ ਕਿਹਾ ਹੈ ਕਿ ਜੇਕਰ 26 ਜੂਨ ਤੱਕ ਉਚਿਤ ਮਾਰਕੀਟ ਮੁੱਲ ਦੇ ਆਧਾਰ ‘ਤੇ ਨਵੇਂ ਐਵਾਰਡ ਦਾ ਐਲਾਨ ਨਾ ਕੀਤਾ ਗਿਆ ਤਾਂ 27 ਜੂਨ ਤੋਂ ਔਰਤਾਂ ਅਤੇ ਕਿਸਾਨ ਰੇਲ ਦੀਆਂ ਪਟੜੀਆਂ ‘ਤੇ ਬੈਠ ਜਾਣਗੇ। ਅੰਦੋਲਨਕਾਰੀ ਕਿਸਾਨਾਂ ਨੇ ਰੇਲ ਰੋਕਣ ਲਈ ਪੂਰੇ ਹਰਿਆਣੇ ‘ਚ 29 ਪੁਆਇੰਟ ਤੈਅ ਕੀਤੇ ਗਏ ਹਨ, ਜਿੱਥੇ ਟ੍ਰੇਨਾਂ ਨੂੰ ਰੋਕਿਆ ਜਾਵੇਗਾ। ਕਿਸਾਨਾਂ ਨੇ ਦਿੱਲੀ ਅਤੇ ਗੁਰੂਗ੍ਰਾਮ ਨਹਿਰ ਨੂੰ ਰੋਕਣ ਦੇ ਨਾਲ ਹਰਿਆਣਾ ਬੰਦ ਕਰਨ ਦੀ ਚਿਤਾਵਨੀ ਵੀ ਸਰਕਾਰ ਨੂੰ ਦਿੱਤੀ ਹੈ। ਦੇਸ਼ ਭਰ ਤੋਂ 227 ਮਹਿਲਾ ਸੰਗਠਨ ਵੀ ਅੰਦੋਲਨ ਦੇ ਸਮਰੱਥਨ ਲਈ ਆ ਖੜ੍ਹਾ ਹੋਇਆ ਹੈ।
ਰਮੇਸ਼ ਦਲਾਲ ਨੇ ਇਹ ਵੀ ਦੱਸਿਆ ਹੈ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ 27 ਜੂਨ ਤੋਂ ਬਾਅਦ ਦੇਸ਼ ਭਰ ਦੀਆਂ ਔਰਤਾਂ ਪ੍ਰਧਾਨ ਮੰਤਰੀ ਦਫਤਰ ਅਤੇ ਸੰਸਦ ਭਵਨ ਦਾ ਘਿਰਾਓ ਕਰਨ ਦਿੱਲੀ ਪਹੁੰਚਣਗੀਆਂ।