ਨਾਭਾ — ਬੀਤੇ ਦਿਨ ਨਾਭਾ ਦੀ ਨਵੀ ਜ਼ਿਲਾ ਜੇਲ ‘ਚ ਮਹਿੰਦਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਵਲੋਂ ਜੇਲ ‘ਚ ਸੁਰੱਖਿਆ ਵਧਾ ਦਿੱਤੀ ਸੀ, ਜਿਸ ਦੇ ਚੱਲਦੇ ਜ਼ਿਲਾ ਜੇਲ ‘ਚ ਸਰਚ ਮੁਹਿੰਮ ਦੇ ਤਹਿਤ 15 ਨੰ. ਬੈਰਕ ‘ਚ ਤਲਾਸ਼ੀ ਦੌਰਾਨ ਕੈਦੀ ਵੀਰੇਂਦਰ ਸਿੰਘ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਬੈਰਕ ਨੰ. 4 ‘ਚ ਕੈਦੀ ਸੁਨੀਲ ਤਮੋਟ ਦੇ ਕਹਿਣ ‘ਤੇ ਬੈਰਕ ਨੰਬਰ 5 ਦੇ ਬੈਂਕ ਸਾਈਡ ਤੋਂ ਮੋਬਾਇਲ ਬਰਾਮਦ ਕੀਤਾ ਗਿਆ ਹੈ। ਦੂਜਾ ਮੋਬਾਇਲ ਜੇਲ ਦੀ ਬੈਰਕ ਨੰ. 5 ਅਤੇ 6 ‘ਚ ਤਲਾਸ਼ੀ ਦੌਰਾਨ ਮਿਲਿਆ ਹੈ। ਜੇਲ ਸੁਪਰੀਡੈਂਟ ਵੱਲੋਂ ਇਨ੍ਹਾਂ ਕੈਦੀਆਂ ਖਿਲਾਫ ਨਾਭਾ ਦੇ ਸਦਰ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਜੇਲ ‘ਚੋਂ ਬਰਾਮਦ ਹੋਏ ਇਹ ਮੋਬਾਇਲ ਮਹਿੰਦਰਪਾਲ ਬਿੱਟੂ ਕਤਲਕਾਂਡ ਨਾਲ ਤਾਂ ਨਹੀਂ ਜੁੜੇ ਹੋਏ ਹਨ। ਇਸ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।