ਨਵੀਂ ਦਿੱਲੀ— ਲੋਕ ਸਭਾ ‘ਚ ਸ਼ਿਵ ਸੈਨਾ ਡਿਪਟੀ ਸਪੀਕਰ ਅਹੁਦੇ ‘ਤੇ ਭਾਵਨਾ ਗਵਲੀ ਦਾ ਨਾਂ ਅੱਗੇ ਵਧਾ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਨੇ ਇਸ ਦਿਸ਼ਾ ‘ਚ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਮਹਾਰਾਸ਼ਟਰ ਦੀ ਯਵਤਮਾਲ-ਵਾਸ਼ਿਮ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਭਾਵਨਾ ਗਵਲੀ 5ਵੀਂ ਵਾਰ ਸੰਸਦ ਮੈਂਬਰ ਬਣੀ ਹੈ। ਉਹ 2 ਵਾਰ ਵਾਸ਼ਿਮ ਲੋਕ ਸਭਾ ਸੀਟ ਤੋਂ ਅਤੇ 3 ਵਾਰ ਯਵਤਮਾਲ-ਵਾਸ਼ਿਮ ਲੋਕ ਸਭਾ ਸੀਟ ਤੋਂ ਜਿੱਤੀ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਵਤ ਨੇ ਕਿਹਾ ਸੀ ਕਿ ਸਾਡੀ ਇਹ ਡਿਮਾਂਡ ਨਹੀਂ ਹੈ, ਇਹ ਸਾਡਾ ਨੈਚਰਲ ਕਲੇਮ ਹੈ ਅਤੇ ਹੱਕ ਹੈ। ਇਹ ਅਹੁਦਾ ਸ਼ਿਵ ਸੈਨਾ ਨੂੰ ਹੀ ਮਿਲਣਾ ਚਾਹੀਦਾ।
ਬੀਜਦ ਨੂੰ ਨਹੀਂ ਸਵੀਕਾਰ ਡਿਪਟੀ ਸਪੀਕਰ ਦਾ ਅਹੁਦਾ
ਦੱਸਿਆ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਡਿਪਟੀ ਸਪੀਕਰ ਅਹੁਦੇ ‘ਤੇ ਬੀਜੂ ਜਨਤਾ ਦਲ (ਬੀਜਦ) ਦੇ ਮੈਂਬਰ ਨੂੰ ਲਿਆਉਣਾ ਚਾਹੁੰਦੀ ਸੀ ਪਰ ਬੀਜਦ ਇਸ ਅਹੁਦੇ ਨੂੰ ਸਵੀਕਾਰ ਕਰਨ ਦੀ ਇਛੁੱਕ ਨਹੀਂ ਹੈ, ਕਿਉਂਕਿ ਉਹ ਭਾਜਪਾ ਅਤੇ ਕਾਂਗਰਸ ਦੋਹਾਂ ਨਾਲ ਸਾਮਾਨ ਰਿਸ਼ਤਾ ਬਣਾਏ ਰੱਖਣਾ ਚਾਹੁੰਦੀ ਹੈ।
ਵਾਈ.ਐੱਸ.ਆਰ. ਕਾਂਗਰਸ ਨੂੰ ਦਿੱਤਾ ਸੀ ਡਿਪਟੀ ਸਪੀਕਰ ਆਫ਼ਰ
ਇਸ ਤੋਂ ਇਲਾਵਾ ਵਾਈ.ਐੱਸ.ਆਰ. ਕਾਂਗਰਸ ਨੂੰ ਵੀ ਡਿਪਟੀ ਸਪੀਕਰ ਅਹੁਦਾ ਆਫ਼ਰ ਦਿੱਤਾ ਗਿਆ ਸੀ ਪਰ ਉਸ ਨੇ ਇਕ ਸ਼ਰਤ ਰੱਖ ਦਿੱਤੀ ਸੀ। ਵਾਈ.ਐੱਸ.ਆਰ. ਕਾਂਗਰਸ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਦਿੰਦਾ, ਅਸੀਂ ਡਿਪਟੀ ਸਪੀਕਰ ਅਹੁਦੇ ਨੂੰ ਸਵੀਕਾਰ ਨਹੀਂ ਕਰਾਂਗੇ।
ਜੇਕਰ ਡਿਪਟੀ ਸਪੀਕਰ ਅਹੁਦੇ ‘ਤੇ ਵਿਰੋਧੀ ਧਿਰ ਦਾ ਹੱਕ ਹੁੰਦਾ ਹੈ ਪਰ ਪਿਛਲੀ ਵਾਰ ਮੋਦੀ ਸਰਕਾਰ ਵਲੋਂ ਇਸ ਪਰੰਪਰਾ ਨੂੰ ਵੀ ਬਦਲ ਦਿੱਤਾ ਗਿਆ। ਮੋਦੀ ਸਰਕਾਰ ਕਾਰਜਕਾਲ-1 ‘ਚ ਡਿਪਟੀ ਸਪੀਕਰ ਦਾ ਅਹੁਦਾ ਏ.ਆਈ.ਏ.ਡੀ.ਐੱਮ.ਕੇ. ਦੇ ਐੱਮ. ਥੰਬੀਦੁਰਈ ਕੋਲ ਸੀ। ਉਦੋਂ ਵਿਰੋਧੀਆਂ ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਮੋਦੀ ਸਰਕਾਰ ਦੇ ਪ੍ਰਤੀ ਏ.ਆਈ.ਏ.ਡੀ.ਐੱਮ.ਕੇ. ਦਾ ਰੁਖ ਨਰਮ ਹੈ, ਇਸੇ ਕਾਰਨ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਗਿਆ ਸੀ।