ਜੇ ਤੁਹਾਡਾ ਮਿਲਕਸ਼ੇਕ ਪੀਣ ਦਾ ਮਨ ਹੈ ਤਾਂ ਤੁਸੀਂ ਘਰ ‘ਚ ਚੌਕਲੇਟ ਮਿਲਕ ਸ਼ੇਕ ਬਣਾ ਸਕਦੇ ਹੋ। ਇਹ ਬਣਾਉਣ ‘ਚ ਆਸਾਨ ਅਤੇ ਪੀਣ ‘ਚ ਬੇਹੱਦ ਸੁਆਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
– ਵਨੀਲਾ ਆਈਸਕ੍ਰੀਮ ਚਾਰ ਸਕੂਪ
– ਦੁੱਧ 110 ਮਿਲੀਲੀਟਰ
– ਕਿਟਕੈਟ ਚੌਕਲੇਟ 8-10 ਸਟਿਕਸ
– ਵ੍ਹਿਪਿੰਗ ਕ੍ਰੀਮ ਜ਼ਰੂਰਤ ਮੁਤਾਬਿਕ
– ਕਿਟਕੈਟ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਇੱਕ ਬਲੈਂਡਰ ‘ਚ ਚਾਰ ਸਕੂਪ ਵਨੀਲਾ ਆਈਸਕ੍ਰੀਮ, 110 ਮਿਲੀਲੀਟਰ ਦੁੱਧ, 8-10 ਕਿਟਕੈਟ ਸਟਿਕਸ ਪਾ ਕੇ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ।
2. ਇਸ ਤੋਂ ਬਾਅਦ ਇੱਕ ਗਲਾਸ ‘ਚ ਤਿਆਰ ਮਿਸ਼ਰਣ ਨੂੰ ਪਾ ਕੇ ਉੱਪਰ ਹਿੰਗ ਪਾ ਕੇ ਵ੍ਹਿਪਿੰਗ ਕ੍ਰੀਮ ਅਤੇ ਚੌਕਲੇਟ ਪਾਊਡਰ ਪਾਓ।
3. ਤੁਹਾਡਾ ਚੌਕਲੇਟ ਮਿਲਕਸ਼ੇਕ ਤਿਆਰ ਹੈ ਇਸ ਨੂੰ ਕਿਟਕੈਟ ਚੌਕਲੇਟ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।