ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਪੂਰੀ ਲੀਡਰਸ਼ਿਪ ਨੂੰ 29 ਜੂਨ ਨੂੰ ਦਿੱਲੀ ਬੁਲਾਇਆ ਹੈ। ਇਸ ਮੀਟਿੰਗ ‘ਚ ਕੋਰ ਕਮੇਟੀ ਮੈਂਬਰਜ਼, ਜ਼ਿਲਾ ਪ੍ਰਧਾਨ, ਵਿਧਾਇਕਾਂ, ਵਿੰਗ ਪ੍ਰਧਾਨਾਂ ਨੂੰ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਹੋਈਆਂ 2 ਮੀਟਿੰਗਾਂ ‘ਚ ਪਾਰਟੀ ਪ੍ਰਧਾਨ ਅਤੇ ਕਈ ਵਿਧਾਇਕ ਗੈਰ-ਹਜ਼ਾਰ ਰਹੇ ਸਨ।
ਸੂਤਰਾਂ ਅਨੁਸਾਰ ਇਸ ਮੀਟਿੰਗ ‘ਚ ਹਾਰ ਤੋਂ ਬਾਅਦ ਪਾਰਟੀ ‘ਚ ਤਬਦੀਲੀ ਕਰਨ ‘ਤੇ ਚਰਚਾ ਹੋ ਸਕਦੀ ਹੈ। ਪੰਜਾਬ ਕੋਰ ਕਮੇਟੀ ‘ਚ ਪੰਜਾਬ ਇਕਾਈ ਦਾ ਢਾਂਚਾ ਭੰਗ ਕਰਨ ਦੀ ਵੀ ਮੰਗ ਉੱਠੀ ਸੀ।