ਬਰਮਿੰਘਮ – ICC ਕ੍ਰਿਕਟ ਵਰਲਡ ਕੱਪ ਦਾ ਲੀਗ ਮੈਚ ਸਾਊਥਹੈਂਪਟਨ ਮੈਦਾਨ ‘ਤੇ ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਦੀ ਬੱਲੇਬਾਜ਼ੀ ਬੇਹੱਦ ਨਿਰਾਸ਼ਾਜਨਕ ਰਹੀ। ਭਾਰਤੀ ਟੀਮ ਦਾ ਟੌਪ ਔਰਡਰ ਇੱਕ ਵਾਰ ਫ਼ਿਰ ਫ਼ੇਲ੍ਹ ਹੋ ਗਿਆ ਜਿਸ ਤੋਂ ਬਾਅਦ ਇੱਕ ਵਾਰ ਫ਼ਿਰ ਨੰਬਰ ਚਾਰ ਨੂੰ ਲੈ ਕੇ ਬਹਿਸ ਛਿੜ ਗਈ ਹੈ। ਕਈ ਮਾਹਿਰਾਂ ਮੁਤਾਬਿਕ, ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਨੂੰ ਮੌਕਾ ਦੇਣਾ ਚਾਹੀਦਾ ਹੈ। ਅਜਿਹੇ ‘ਚ ਭਾਰਤ ਦੇ ਸਾਬਕਾ ਕੋਚ ਅਤੇ ਕਪਤਾਨ ਅੰਸ਼ੁਮਨ ਗਾਇਕਵਾੜ ਨੇ ਕੇਦਾਰ ਯਾਦਵ ਨੂੰ ਚਾਰ ਨੰਬਰ ਲਈ ਮਜ਼ਬੂਤ ਦਾਅਵੇਦਾਰ ਦੱਸਿਆ ਹੈ।
ਗਾਇਕਵਾੜ ਨੇ ਕੇਦਾਰ ‘ਤੇ ਗੱਲ ਕਰਦਿਆਂ ਕਿਹਾ, ”ਕੇਦਾਰ ਇੱਕ ਸਮਾਰਟ ਕ੍ਰਿਕਟਰ ਹੈ। ਉਹ ਇੱਕ ਰੁੱਝਿਆ ਹੋਇਆ ਖਿਡਾਰੀ ਹੈ ਅਤੇ ਸਟ੍ਰਾਈਕ ਵੀ ਬਦਲ ਸਕਦੈ। ਉਹ ਵੱਡੇ ਸ਼ੌਟ ਖੇਡਣ ਦਾ ਦਮ ਰੱਖਦਾ ਹੈ, ਅਤੇ ਮੈਂ ਸਮਝਦਾ ਹਾਂ ਕਿ ਉਸ ਨੂੰ ਚਾਰ ਨੰਬਰ ‘ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਪੰਤ ਮੇਰੇ ਲਈ ਚਾਰ ਨੰਬਰ ਦਾ ਖਿਡਾਰੀ ਨਹੀਂ। ਉਹ ਗੇਂਦ ਨੂੰ ਚੰਗੀ ਤਰ੍ਹਾਂ ਹਿੱਟ ਕਰਦੈ, ਪਰ ਨੰਬਰ ਚਾਰ ਲਈ ਤੁਹਾਨੂੰ ਅਜਿਹਾ ਖਿਡਾਰੀ ਚਾਹੀਦਾ ਹੈ ਜੋ ਕ੍ਰੀਜ਼ ‘ਤੇ ਟਿਕ ਸਕੇ।”