ਅਮਰੂਦ ਨੂੰ ਗੁਆਵਾ ਜਾਂ ਜਾਮ ਸਮੇਤ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਹਲਕੇ ਹਰੇ ਰੰਗ ਦਾ ਇਹ ਫ਼ਲ ਆਪਣੇ ਆਪ ‘ਚ ਕਈਂ ਗੁਣਾਂ ਨਾਲ ਭਰਿਆ ਹੁੰਦਾ ਹੈ। ਇਹ ਵਾਇਟਾਮਿਨ-C ਦਾ ਵੀ ਵਧੀਆ ਸਰੋਤ ਹੁੰਦੇ ਹਨ। ਅਮਰੂਦਾਂ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਸਤੇ ਰੇਟਾਂ ‘ਚ ਉੱਪਲੱਬਧ ਹੋ ਜਾਂਦੇ ਹਨ। ਇਸੇ ਕਰ ਕੇ ਇਸ ਨੂੰ ਗ਼ਰੀਬਾਂ ਦਾ ਸੇਬ ਵੀ ਕਿਹਾ ਜਾਂਦਾ ਹੈ। ਅਮਰੂਦ ਭਾਰ ਘੱਟ ਕਰਨ ਦੇ ਨਾਲ-ਨਾਲ ਸ਼ੂਗਰ ਸਮੇਤ ਸਰੀਰ ਨਾਲ ਸਬੰਧਤ ਕਈ ਬੀਮਾਰੀਆਂ ਨੂੰ ਦੂਰ ਕਰਨ ‘ਚ ਮਦਦਗਾਰ ਸਾਬਿਤ ਹੁੰਦੇ ਹਨ। ਅਸੀਂ ਤੁਹਾਨੂੰ ਅਮਰੂਦ ਖਾਣ ਦੇ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ, ਆਓ ਜਾਣਦੇ ਹਾਂ ਅਮਰੂਦ ਦੇ ਫ਼ਾਇਦਿਆਂ ਬਾਰੇ।
ਸ਼ੂਗਰ ਦੀ ਬੀਮਾਰੀ ‘ਚ ਫ਼ਾਇਦੇਮੰਦ – ਜਿਹੜੇ ਲੋਕਾਂ ਨੂੰ ਡਾਇਬਿਟੀਜ਼ ਦੀ ਸਮੱਸਿਆ ਰਹਿੰਦੀ ਹੈ, ਉਨਾਂ ਲੋਕਾਂ ਲਈ ਅਮਰੂਦ ਬਹੁਤ ਫ਼ਾਇਦੇਮੰਦ ਸਾਬਿਤ ਹੁੰਦਾ ਹੈ। ਅਮਰੂਦਾਂ ‘ਚ ਮੌਜੂਦ ਫ਼ਾਈਬਰ ਸ਼ਰੀਰ ‘ਚ ਇਨਸੁਲਿਨ ਵਧਾਉਣ ‘ਚ ਮਦਦ ਕਰਦੇ ਹਨ। ਇਸ ਨਾਲ ਸ਼ੂਗਰ ਦੀ ਮਾਤਰਾ ਡਾਇਜੈਸਟ ਹੋ ਜਾਂਦੀ ਹੈ। ਅਮਰੂਦ ਸ਼ੂਗਰ ਦੇ ਟਾਈਪ ਟੂ ਦੇ ਮਰੀਜ਼ਾਂ ਲਈ ਬਹੁਤ ਹੀ ਲਾਭਕਾਰੀ ਹੈ। ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਦਿਨ ‘ਚ ਘੱਟ ਤੋਂ ਘੱਟ ਦੋ ਅਮਰੂਦ ਜ਼ਰੂਰ ਖਾਣੇ ਚਾਹੀਦੇ ਹਨ।
ਅੱਖਾਂ ਲਈ ਫ਼ਾਇਦੇਮੰਦ – ਅਮਰੂਦ ਅੱਖਾਂ ਲਈ ਵੀ ਬੇਹੱਦ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਹਾਡੀਆਂ ਅੱਖਾਂ ‘ਚ ਮੋਤੀਆਬਿੰਦ, ਸੋਜ ਜਾਂ ਅੱਖਾਂ ‘ਚ ਸੁੱਕਾਪਨ ਹੈ ਤਾਂ ਅਮਰੂਦ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋਣਗੇ। ਅਮਰੂਦਾਂ ‘ਚ ਵਾਇਟਾਮਿਨ-A ਹੁੰਦਾ ਹੈ ਜੋ ਕਿ ਅੱਖਾਂ ਨੂੰ ਲਾਭ ਪਹੁੰਚਾਉਂਦਾ ਹੈ।
ਵਾਇਟਾਮਿਨ-C ਦਾ ਭਰਭੂਰ ਸਰੋਤ – ਅਮਰੂਦਾਂ ‘ਚ ਸੰਤਰਿਆਂ ਤੋਂ ਚਾਰ ਗੁਣਾ ਜ਼ਿਆਦਾ ਵਾਇਟਾਮਿਨ-ਸੀ ਪਾਇਆ ਜਾਂਦਾ ਹੈ ਜੋ ਸ਼ਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ। ਇਹ ਕੈਂਸਰ ਨਾਲ ਲੜਨ ‘ਚ ਵੀ ਸਹਾਇਕ ਹੁੰਦਾ ਹੈ।
ਭਾਰ ਕਰੇ ਘੱਟ – ਅੱਜਕੱਲ੍ਹ ਦੇ ਸਮੇਂ ‘ਚ ਭਾਰ ਦਾ ਵਧਣਾ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਿਆ ਹੈ। ਅਮਰੂਦਾਂ ‘ਚ ਪ੍ਰੋਟੀਨ ਅਤੇ ਵਾਇਟਾਮਿਨ ਉੱਚ ਮਾਤਰਾ ‘ਚ ਹੁੰਦੇ ਹਨ। ਇਨ੍ਹਾਂ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕੋਲੇਸਟਰੋਲ ਕੰਟਰੋਲ ‘ਚ ਰਹਿੰਦਾ ਹੈ।
ਕਬਜ਼ ਕਰੇ ਦੂਰ – ਅਮਰੂਦ ਦੇ ਬੀਜ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਨਾਲ ਪੇਟ ਦੀ ਸਫ਼ਾਈ ਹੋ ਜਾਂਦੀ ਹੈ। ਇਨ੍ਹਾਂ ਨੂੰ ਖਾਣ ਨਾਲ ਕਬਜ਼ ਨਹੀਂ ਹੁੰਦੀ।
ਦੰਦਾਂ ਦੇ ਦਰਦ ਲਈ ਲਾਭਕਾਰੀ – ਇਹ ਦੰਦਾਂ ਦੀ ਇਨਫ਼ੈਕਸ਼ਨ ਦੂਰ ਕਰਨ ਅਤੇ ਕੀੜੇ ਮਾਰਨ ‘ਚ ਬਹੁਤ ਮਦਦਗਾਰ ਹੈ ਇਸ ਦੀਆਂ ਪੱਤੀਆਂ ਦੇ ਰਸ ਨਾਲ ਦੰਦਾਂ ਅਤੇ ਦਾੜਾਂ ਦੀ ਮਾਲਿਸ਼ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ।
ਸੂਰਜਵੰਸ਼ੀ