ਹਰ ਇੱਕ ਵਿਅਕਤੀ ਅੱਜਕੱਲ੍ਹ ਕਬਜ਼ ਤੋਂ ਬਹੁਤ ਪਰੇਸ਼ਾਨ ਹੈ ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ, ਪਰ ਫ਼ਿਰ ਵੀ ਕਈ ਵਾਰ ਕਬਜ਼ ਤੋਂ ਛੁਟਕਾਰਾ ਨਹੀਂ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁੱਝ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਕਬਜ਼ ਦੇ ਨਾਲ-ਨਾਲ ਪੇਟ ਸਬੰਧੀ ਕਈ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਰੋਜ਼ਾਨਾ ਸੇਵਰੇ ਪੀਓ ਗੁਨਗੁਣਾ ਪਾਣੀ – ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਸਵੇਰੇ ਦਾਤਣ ਬਰੱਸ਼ ਕਰ ਕੇ ਦੋ ਗਿਲਾਸ ਗੁਨਗੁਨਾ ਪਾਣੀ ਪੀਓ। ਇਸ ਤੋਂ ਇਲਾਵਾ ਹਰ-ਰੋਜ਼ ਰਾਤ ਨੂੰ ਸੌਣ ਤੋਂ ਇੱਕ ਘੰਟਾ ਪਹਿਲਾਂ ਦੋ ਗਿਲਾਸ ਪਾਣੀ ਪੀਓ। ਮਿਰਚ ਮਸਾਲੇ ਵਾਲੀਆਂ ਚੀਜ਼ਾਂ ਜਿਵੇਂ-ਮੈਦਾ ਅਤੇ ਮੈਦੇ ਤੋਂ ਬਣੀਆਂ ਚੀਜ਼ਾਂ, ਆਲੂ, ਮਟਰ, ਫ਼ਾਸਟ-ਫ਼ੂਡ, ਭਾਰੀ ਭੋਜਨ, ਜੰਕ-ਫ਼ੂਡ ਦਾ ਸੇਵਨ ਕਦੇ ਵੀ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡਾ ਪਾਚਨ-ਤੰਤਰ ਸੁਧਰੇਗਾ ਅਤੇ ਕਬਜ਼ ਦੇ ਨਾਲ ਪੇਟ ਦੇ ਕਈ ਰੋਗਾਂ ਤੋਂ ਹਮੇਸ਼ਾਂ ਲਈ ਛੁਟਕਾਰਾ ਮਿਲੇਗਾ।
ਅਰੰਡੀ ਦੇ ਤੇਲ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਬਣਾਓ ਮਿਸ਼ਰਣ
1) ਅਰੰਡੀ ਦਾ ਤੇਲ ਲੋੜ ਮੁਤਾਬਕ
2) ਹਰੜ-250 ਗ੍ਰਾਮ। ਇਥੇ ਦੱਸ ਦੇਈਏ ਕਿ ਹਰੜ ਇੱਕ ਆਯੁਰਵੈਦਿਕ ਦਵਾਈ ਹੈ। ਇਹ ਤ੍ਰਿਫ਼ਲਾ ‘ਚ ਪਾਏ ਜਾਣ ਵਾਲੇ ਤਿੰਨ ਫ਼ਲਾਂ ‘ਚੋਂ ਇੱਕ ਹੈ। ਹਰੜ ਖਾਣ ਨਾਲ ਸ਼ਰੀਰ ਦੇ ਕਈ ਅੰਗਾਂ ਦੀ ਬਲੋਕੇਜ (ਰੁਕਾਵਟ) ਦੂਰ ਹੁੰਦੀ ਹੈ ਅਤੇ ਪੇਟ ਦੀ ਸਫ਼ਾਈ ਕਰ ਕੇ ਇਹ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਇਹ ਦਵਾਈ ਭਾਰਤ ਦੇ ਤਿੰਨ ਖੇਤਰਾਂ – ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ ਅਤੇ ਅਸਮ ‘ਚ ਪਾਈ ਜਾਂਦੀ ਹੈ। ਇਨ੍ਹਾਂ ਖੇਤਰਾਂ ‘ਚ ਹਰੜ ਦੀ ਖੇਤੀ ਕੀਤੀ ਜਾਂਦੀ ਹੈ। ਆਯੁਰਵੈਦਿਕ ਡਾਕਟਰ ਅਤੇ ਹਾਫ਼ੀਕੰਸ ਇਨਸਟੀਚਿਊਟ ਫ਼ੋਰ ਟਰੇਨਿੰਗ, ਰੀਸਰਚ ਐਂਡ ਪ੍ਰੈਕਟਿਸ ਮੁੰਬਈ ਦੇ ਵਿਜ਼ੀਟਿੰਗ ਵਿਗਿਆਨੀ ਡਾਕਟਰ ਐੱਚ. ਐੱਸ. ਪਾਲੇਪ ਕਹਿੰਦੇ ਹਨ ਕਿ ਆਯੁਰਵੈਦ ‘ਚ ਹਰੜ ਦੀ ਵਰਤੋਂ ਇਸ ਦੇ ਐਂਟੀ-ਇਨਫ਼ਲੇਮੇਟਰੀ, ਐਨਲਜੈਸਿਕ ਅਤੇ ਐਂਟੀ ਬਾਇਓਟਿਕ ਤਤਾਂ ਕਾਰਨ ਕੀਤੀ ਜਾਂਦੀ ਹੈ। ਹਰੜ ਨੂੰ ਆਮਲਾ ਕੈਂਡੀ ਨਾਲ ਵੀ ਖਾਧਾ ਜਾ ਸਕਦਾ ਹੈ।
3) ਅਜਵਾਇਨ ਦਾ ਚੂਰਨ – 20 ਗ੍ਰਾਮ
4) ਮੇਥੀ-ਦਾਣੇ ਦਾ ਚੂਰਨ – 20 ਗ੍ਰਾਮ
5) ਸੁੰਡ ਦਾ ਚੂਰਨ – 20 ਗ੍ਰਾਮ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਹਰੜ ਨੂੰ ਅਰੰਡੀ ਦੇ ਤੇਲ ‘ਚ ਭੁੰਨ ਲਵੋ। ਉਸ ਤੋਂ ਬਾਅਦ ਭੁੰਨੀ ਹੋਈ ਹਰੜ ਦਾ ਚੂਰਨ ਬਣਾ ਕੇ ਇਸ ‘ਚ 20 ਗ੍ਰਾਮ ਅਜਵਾਇਨ ਦਾ ਚੂਰਨ, 20 ਗ੍ਰਾਮ ਮੇਥੀ-ਦਾਣੇ ਦਾ ਚੂਰਨ ਅਤੇ 20 ਗ੍ਰਾਮ ਸੁੰਡ ਦਾ ਚੂਰਨ ਪਾ ਕੇ ਮਿਕਸ ਕਰ ਕੇ ਕਿਸੇ ਕੱਚ ਦੇ ਭਾਂਡੇ ‘ਚ ਰੱਖ ਲਵੋ।
ਇੰਝ ਕਰੋ ਇਸਤੇਮਾਲ
ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਦਾ ਇੱਕ ਚਮਚ ਗੁਨਗੁਨੇ ਪਾਣੀ ਨਾਲ ਸੇਵਨ ਕਰਨ ਨਾਲ ਤੁਹਾਨੂੰ 2-3 ਦਿਨਾਂ ‘ਚ ਹੀ ਨਤੀਜਾ ਦਿੱਸਣਾ ਸ਼ੁਰੂ ਹੋ ਜਾਵੇਗਾ। ਜੇਕਰ ਤੁਸੀਂ 3-4 ਮਹੀਨਿਆਂ ਤਕ ਇਸ ਦਾ ਸੇਵਨ ਕਰੋਗੇ ਤਾਂ ਤੁਹਾਡੀ ਪਾਚਣ-ਤੰਤਰ ਬਿਲਕੁਲ ਸੁਧਰ ਜਾਵੇਗੀ ਅਤੇ ਤੁਹਾਡੀਆਂ ਆਂਤੜੀਆਂ ‘ਚ ਜੰਮਿਆ ਹੋਇਆ ਮਲ ਪੂਰੀ ਤਰਾਂ ਸਾਫ਼ ਹੋ ਕੇ ਤੁਹਾਨੂੰ ਕਈ ਰੋਗਾਂ ਤੋਂ ਬਚਾਏਗਾ।
ਸੂਜਵੰਸ਼ੀ