ਲੁਧਿਆਣਾ : ਲੁਧਿਆਣਾ ਦੀ ਸੈਂਟਰਲ ਜੇਲ ‘ਚ ਵੀਰਵਾਰ ਦੁਪਹਿਰ ਕੈਦੀਆਂ ਦੀ ਆਪਸ ‘ਚ ਖੂਨੀ ਝੜਪ ਹੋ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨ ਜੇਲ ‘ਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਵੀਰਵਾਰ ਨੂੰ ਜੇਲ ‘ਚ ਹੀ ਕੈਦੀਆਂ ਦੀਆਂ 2 ਧਿਰਾਂ ਆਪਸ ‘ਚ ਭਿੜ ਗਈਆਂ।
ਇਸ ਦੌਰਾਨ ਜਿੱਥੇ ਕਈ ਕੈਦੀ ਜ਼ਖਮੀ ਹੋ ਗਏ, ਉੱਥੇ ਹੀ ਜੇਲ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ। ਪੁਲਸ ਅਤੇ ਜੇਲ ਪ੍ਰਸ਼ਾਸਨ ਵਲੋਂ ਕੈਦੀਆਂ ਨੂੰ ਛੁਡਾਉਣ ਲਈ ਹਵਾ ‘ਚ ਫਾਇਰ ਛੱਡੇ ਗਏ।
ਫਿਲਹਾਲ ਜੇਲ ‘ਚ ਵੱਡੀ ਗਿਣਤੀ ‘ਚ ਪੁਲਸ ਪ੍ਰਸ਼ਾਸਨ ਤਾਇਨਾਤ ਹੈ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਜੇਲ ਦੀ ਇਮਾਰਤ ਦੀ ਘੇਰਾਬੰਦੀ ਕੀਤੀ ਗਈ ਹੈ।