ਘੱਟ ਫ਼ੈਟ ਅਤੇ ਕੈਲੋਰੀਜ਼ ਵਾਲੇ ਖੀਰੇ ਦੀ ਵਰਤੋਂ ਕਰਨ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ। ਖੀਰਾ ਪਾਣੀ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ‘ਚ 96 ਫ਼ੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ। ਖੀਰੇ ‘ਚ ਵਾਇਟਾਮਿਨ-A, B-6, ਪੋਟੈਸ਼ੀਅਮ, ਫ਼ਾਸਫ਼ੋਰਸ, ਆਇਰਨ, ਆਦਿ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਸਲਾਦ ਦੇ ਤੌਰ ‘ਤੇ ਵਰਤੋਂ ਕੀਤਾ ਜਾਣ ਵਾਲਾ ਖੀਰਾ ਪ੍ਰੋਟੀਨ ਨੂੰ ਪਚਾਉਣ ‘ਚ ਸਹਾਇਤਾ ਕਰਦਾ ਹੈ।
ਖੀਰੇ ਸਾਡੇ ਪੇਟ ਦੀ ਜਲਨ, ਛਾਤੀ ‘ਚ ਜਲਨ ਨੂੰ ਠੀਕ ਕਰਨ ‘ਚ ਕਾਰਗਾਰ ਸਾਬਿਤ ਹੁੰਦਾ ਹੈ। ਖੀਰਾ ਖਾਣ ਨਾਲ ਸਿਹਤ ਨੂੰ ਹੋਰ ਵੀ ਕਈ ਤਰ੍ਹਾਂ ਦੇ ਅਜਿਹੇ ਫ਼ਾਇਦੇ ਮਿਲਦੇ ਹਨ ਜਿੰਨਾਂ ਬਾਰੇ ਤੁਸੀਂ ਕਦੇ ਸੁਣਿਆ ਨਹੀਂ ਹੋਵੇਗਾ। ਆਓ ਜਾਣਗੇ ਹਾਂ ਖੀਰਾ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ।
ਕੈਂਸਰ ਦੇ ਬਚਾਅ ਲਈ ਖੀਰਾ ਹੈ ਵਰਦਾਨ – ਖੀਰੇ ਦੀ ਵਰਤੋਂ ਰੋਜ਼ਾਨਾ ਕਰਨ ਨਾਲ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ। ਖੀਰੇ ‘ਚ ਸਾਈਕੋਈਸੋਲਐਰੀਕ੍ਰਿਸਨੋਲ ਅਤੇ ਲੈਰੀਕ੍ਰਿਸਨੋਲ ਵਰਗੇ ਤੱਤ ਹੁੰਦੇ ਹਨ। ਇਹ ਤੱਥ ਹਰ ਤਰ੍ਹਾਂ ਦੇ ਕੈਂਸਰ ਨੂੰ ਰੋਕਣ ‘ਚ ਕਾਰਗਾਰ ਸਾਬਿਤ ਹੁੰਦੇ ਹਨ।
ਅੱਖਾਂ ਲਈ ਵਰਦਾਨ – ਜ਼ਿਆਦਾਤਰ ਫ਼ੇਸਪੈਕ ਲਗਾਉਣ ਤੋਂ ਬਾਅਦ ਅੱਖਾਂ ‘ਚ ਜਲਨ ਤੋ ਬਚਣ ਲਈ ਖੀਰੇ ਨੂੰ ਕੱਟ ਕੇ ਅੱਖਾਂ ਦੀਆਂ ਪਲਕਾਂ ‘ਤੇ ਰੱਖਿਆ ਜਾਂਦਾ ਹੈ। ਇਸ ਨਾਲ ਅੱਖਾਂ ਨੂੰ ਠੰਡਕ ਮਿਲਦੀ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇੰਝ ਖੀਰੇ ਦੀ ਵਰਤੋਂ ਫ਼ੇਸਪੈਕ ਲਗਾਉਣ ਤੋਂ ਬਾਅਦ ਹੀ ਕਰੋ। ਜਦੋਂ ਵੀ ਅੱਖਾਂ ‘ਚ ਜਲਨ ਮਹਿਸੂਸ ਹੋਵੇ, ਤੁਸੀਂ ਖੀਰੇ ਦੀ ਵਰਤੋਂ ਕਰ ਸਕਦੇ ਹੋ।
ਵਾਲਾਂ ਅਤੇ ਚਮੜੀ ਦੀ ਕਰਦਾ ਹੈ ਦੇਖਭਾਲ – ਖੀਰਾ ਵਾਲਾਂ ਨੂੰ ਵਧਾਉਣ ‘ਚ ਮਦਦਗਾਰ ਹੁੰਦਾ ਹੈ। ਹੋਰ ਵਧੀਆ ਨਤੀਜੇ ਲਈ ਤੁਸੀਂ ਖੀਰੇ ਦਾ ਜੂਸ ਗਾਜਰ ਅਤੇ ਪਾਲਕ ਦੇ ਜੂਸ ਨਾਲ ਮਿਕਸ ਕਰ ਕੇ ਰੋਜ਼ਾਨਾ ਲੈ ਸਕਦੇ ਹੋ। ਇਸ ਤੋਂ ਇਲਾਵਾ ਇਹ ਸਨਬਰਨ ਤੋਂ ਵੀ ਬਚਾਉਂਦਾ ਹੈ। ਖੀਰਾ ਅੱਖਾਂ ਦੇ ਹੇਠਾਂ ਹੋਣ ਵਾਲੀ ਸੋਜ ਨੂੰ ਵੀ ਦੂਰ ਕਰਦਾ ਹੈ। ਚਿਹਰ ਲਈ ਮਾਸਕ ਦੇ ਰੂਪ ‘ਚ ਵਰਤਿਆ ਜਾਣ ਵਾਲਾ ਖੀਰਾ ਮੂੰਹ ‘ਤੇ ਨਿਖਾਰ ਲਿਆਉਂਦਾ ਹੈ।
ਖ਼ੂਨ ਸੰਚਾਰ ਲਈ ਹੈ ਫ਼ਾਇਦੇਮੰਦ – ਖ਼ੂਨ ਦੇ ਸਹੀ ਸੰਚਾਰ ਲਈ ਖੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਕਲੈਸਟਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ। ਇਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਖੀਰੇ ‘ਚ ਫ਼ਾਈਬਰ, ਪੋਟੈਸ਼ੀਅਮ ਅਤੇ ਮੈਗਨੀਜ਼ੀਅਮ ਹੁੰਦਾ ਹੈ ਜਿਹੜਾ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਖੀਰਾ ਹਾਈ ਅਤੇ ਘੱਟ ਬਲਡ ਪ੍ਰੈਸ਼ਰ ਦੇ ਪੱਧਰ ਨੂੰ ਠੀਕ ਰੱਖਣ ਲਈ ਦਵਾਈ ਦੇ ਤੌਰ ‘ਤੇ ਕੰਮ ਕਰਦਾ ਹੈ।
ਭਾਰ ਘੱਟ ਕਰਨ ‘ਚ ਮਦਦਗਾਰ – ਖੀਰੇ ‘ਚ ਪਾਣੀ ਦੀ ਮਾਤਰਾ ਵੱਧ ਅਤੇ ਕੈਲੋਰੀਜ਼ ਘੱਟ ਹੁੰਦੀਆਂ ਹਨ, ਇਸ ਲਈ ਭਾਰ ਘੱਟ ਕਰਨ ਲਈ ਇਹ ਵਧੀਆ ਸਰੋਤ ਮੰਨਿਆ ਜਾਂਦਾ ਹੈ। ਜਿਹੜੇ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਲੋਕਾਂ ਲਈ ਖੀਰੇ ਦੀ ਵਰਤੋਂ ਫ਼ਾਇਦੇਮੰਦ ਸਾਬਿਤ ਹੁੰਦੀ ਹੈ। ਜਦੋਂ ਵੀ ਭੁੱਖ ਲੱਗੇ ਤਾਂ ਖੀਰੇ ਦੀ ਵਰਤੋਂ ਕਰੋ। ਖੀਰੇ ‘ਚ ਫ਼ਾਈਬਰ ਹੁੰਦਾ ਹੈ ਜੋ ਖਾਣਾ ਪਚਾਉਣ ‘ਚ ਮਦਦਗਾਰ ਸਾਬਿਤ ਹੁੰਦਾ ਹੈ।
ਮਸੂੜਿਆਂ ਦੀ ਬੀਮਾਰੀ ਨੂੰ ਕਰੇ ਦੂਰ – ਖੀਰਾ ਖਾਣ ਨਾਲ ਮਸੂੜਿਆਂ ਦੀਆਂ ਬੀਮਾਰੀਆਂ ਘੱਟ ਹੋ ਜਾਂਦੀਆਂ ਹਨ। ਖੀਰੇ ਦੇ ਇੱਕ ਟੁੱਕੜੇ ਨੂੰ ਜੀਭ ਤੋਂ ਮੂੰਹ ਦੇ ਉੱਪਰੀ ਹਿੱਸੇ ‘ਤੇ ਅੱਧਾ ਮਿੰਟ ਤਕ ਰੱਖੋ। ਇਸ ਨਾਲ ਤੁਹਾਡੇ ਮੂੰਹ ‘ਚੋਂ ਜਿਹੜੀ ਬਦਬੂ ਆਉਂਦੀ ਹੈ ਉਹ ਖ਼ਤਮ ਹੋ ਜਾਵੇਗੀ।
ਸਰੀਰ ਦੇ ਰੋਗਾਂ ਨੂੰ ਕਰੇ ਦੂਰ
ਖੀਰੇ ਨਾਲ ਜੋੜਾਂ ਨੂੰ ਮਜ਼ਬੂਤੀ ਮਿਲਦੀ ਹੈ। ਗਾਜਰ ਅਤੇ ਖੀਰੇ ਦਾ ਜੂਸ ਮਿਕਸ ਕਰ ਕੇ ਪੀਣ ਨਾਲ ਗਠੀਆ, ਵਾਈ ਵਰਗੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਮਦਦ ਮਿਲਦੀ ਹੈ। ਇਸ ਨਾਲ ਯੂਰਿਕ ਐਸਿਡ ਦਾ ਪੱਧਰ ਵੀ ਘੱਟ ਹੁੰਦਾ ਹੈ।
ਸੂਰਜਵੰਸ਼ੀ