ਨਮਕ ਨੂੰ ਭੋਜਨ ਦਾ ਮੁੱਖ ਤੱਤ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸਿਹਤ ਨੂੰ ਵੀ ਅਨੇਕਾਂ ਫ਼ਾਇਦੇ ਪਹੁੰਚਾਉਣ ‘ਚ ਸਹਾਇਕ ਹੈ। ਸਿਹਤ ਲਈ ਵੀ ਨਮਕ ਦਾ ਕੁੱਝ ਅੰਸ਼ ਲੈਣਾ ਬੇਹੱਦ ਜ਼ਰੂਰੀ ਹੈ, ਇਸ ਦੇ ਨਾਲ ਹੀ ਕਈ ਸਾਰੇ ਬਾਹਰੀ ਉਪਯੋਗਾਂ ‘ਚ ਵੀ ਨਮਕ ਸਾਡੇ ਕੰਮ ਆਉਂਦਾ ਹੈ ਜਿਵੇਂ ਜਦੋਂ ਵੀ ਸਾਡੇ ਗਲੇ ‘ਚ ਖਾਰਸ਼ ਜਾਂ ਦਰਦ ਹੁੰਦਾ ਹੈ ਤਾਂ ਨਮਕ ਦੇ ਗਰਾਰੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਂਝ ਤਾਂ ਇਹ ਦੇਸੀ ਨੁਸਖ਼ਾ ਹੈ ਜੋ ਹਰ ਘਰ ‘ਚ ਗਲੇ ਜਾਂ ਮੂੰਹ ‘ਚ ਦਰਦ ਹੋਣ ‘ਤੇ ਅਪਨਾਇਆ ਜਾਂਦਾ ਹੈ, ਪਰ ਜੇਕਰ ਤੁਸੀਂ ਬਿਨਾ ਦਰਦ ਸੋਜ ਦੇ ਵੀ ਰੋਜ਼ਾਨਾ ਰਾਤ ਨੂੰ ਗਰਮ ਪਾਣੀ ਨਾਲ ਗਰਾਰੇ ਕਰ ਕੇ ਸੌਂਦੇ ਹੋ ਤਾਂ ਇਸ ਦੇ ਕਈ ਸਾਰੇ ਲਾਭ ਹਨ। ਰੋਜ਼ਾਨਾ ਗਰਮ ਪਾਣੀ ਨਾਲ ਗਰਾਰੇ ਕਰਨ ਨਾਲ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਮੂੰਹ ਦੀਆਂ ਸਮੱਸਿਆਵਾਂ ਹਮੇਸ਼ਾ ਲਈ ਖ਼ਤਮ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਗਰਮ ਪਾਣੀ ਦੇ ਗਰਾਰੇ ਕਰਨ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ।
ਕੈਵਿਟੀਜ਼ ਤੋਂ ਛੁਟਕਾਰਾ – ਨਮਕ ਦੇ ਗਰਮ ਪਾਣੀ ਦੇ ਗਰਾਰਿਆਂ ਨਾਲ ਮੂੰਹ ਦੇ ਸਾਰੇ ਬੈਕਟੀਰੀਆ ਵੀ ਖ਼ਤਮ ਹੋ ਜਾਂਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰਦੇ ਹੋ ਤਾਂ ਇਸ ਨਾਲ ਦੰਦਾਂ ‘ਚ ਕੈਵਿਟੀ ਦੀ ਸਮੱਸਿਆ ਕਦੇ ਨਹੀਂ ਹੁੰਦੀ ਹੈ।
ਛਾਲਿਆਂ ਤੋਂ ਮੁਕਤੀ – ਮਸੂੜਿਆਂ ਦੇ ਦਰਦ ‘ਚ ਵੀ ਗਰਮ ਪਾਣੀ ਨਾਲ ਨਮਕ ਦੇ ਗਰਾਰੇ ਕਰਨ ਨਾਲ ਵੀ ਕਾਫ਼ੀ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਮੂੰਹ ਦੇ ਛਾਲੇ ਵੀ ਘੱਟ ਹੁੰਦੇ ਹਨ। ਜਦ ਕਦੇ ਵੀ ਛਾਲਿਆਂ ਦੀ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਵੀ ਅਜਿਹਾ ਕਰਨ ਨੂੰ ਕਹਿੰਦੇ ਹਨ। ਅਸਲ ‘ਚ ਨਮਕ ਦੇ ਗਰਾਰੇ ਕਰਨ ਨਾਲ ਮੂੰਹ ਦਾ ਕੁਦਰਤੀ Ph ਬੈਲੈਂਸ ਬਣਦਾ ਹੈ।
ਮਸੂੜਿਆਂ ‘ਚੋਂ ਖ਼ੂਨ ਨਿਕਲਣਾ ਹੋਵੇਗਾ ਬੰਦ – ਜੇਕਰ ਬਰੱਸ਼ ਕਰਦੇ ਸਮੇ ਦੰਦਾਂ ‘ਚ ਖ਼ੂਨ ਨਿਕਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਮਸੂੜਿਆਂ ਦੀ ਸਮੱਸਿਆ ਹੈ। ਅਜਿਹੇ ‘ਚ ਬੈਕਟੀਰੀਆ ਇਨਫ਼ੈਕਸ਼ਨ ਕਾਰਨ ਮਸੁੜਿਆਂ ‘ਚੋਂ ਖ਼ੂਨ ਨਿਕਲਣ ਲੱਗਦਾ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਨਮਕ ਵਾਲੇ ਪਾਣੀ ਦੇ ਗਰਾਰੇ ਕਰੋ। ਇਸ ਨਾਲ ਮਸੂੜਿਆਂ ‘ਚੋਂ ਖ਼ੂਨ ਨਿਕਲਣਾ ਬੰਦ ਹੋ ਜਾਵੇਗਾ।
ਹੱਡੀਆਂ ਨੂੰ ਮਿਲਦਾ ਹੈ ਕੈਲਸ਼ੀਅਮ – ਕੁੱਝ ਲੋਕ ਸਵੇਰੇ ਉੱਠ ਕੇ ਨਮਕ ਵਾਲਾ ਪਾਣੀ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਨਾਲ ਹੱਡੀਆਂ ਨੂੰ ਕੈਲਸ਼ੀਅਮ ਮਿਲਦਾ ਹੈ। ਇਸ ਦੇ ਬਿਨਾ ਨਮਕ ਵਾਲਾ ਪਾਣੀ ਪੀਣ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।
ਖ਼ਾਂਸੀ ਤੋਂ ਮਿਲਦੀ ਹੈ ਰਾਹਤ – ਜੇਕਰ ਗਲੇ ਅਤੇ ਛਾਤੀ ‘ਚ ਕੌਫ਼ ਜਮਾ ਹੈ ਤਾਂ ਇਹ ਗਾੜ੍ਹੀ ਖ਼ਾਸੀ ਨੂੰ ਪਤਲਾ ਕਰ ਕੇ ਉਸ ਨੂੰ ਗਲੇ ਤੋਂ ਬਾਹਰ ਕੱਢਣ ‘ਚ ਮਦਦ ਕਰਦਾ ਹੈ, ਇਸ ਲਈ ਖੰਘ ਦੀ ਸਮੱਸਿਆ ‘ਚ ਨਮਕ ਦੇ ਪਾਣੀ ਦੇ ਗਰਾਰੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਕੰਬੋਜ