ਸਮੱਗਰੀ
400 ਗ੍ਰਾਮ ਦਹੀਂ
ਦੋ ਉਬਲੇ ਹੋਏ ਆਲੂ
ਇੱਕ ਹਰੀ ਮਿਰਚ
ਅੱਧਾ ਚੱਮਚ ਭੁੱਜਿਆ ਜ਼ੀਰਾ
ਇੱਕ ਚੌਥਾਈ ਕਾਲੀ ਮਿਰਚ
ਹਰਾ ਧਨੀਆ ਬਰੀਕ ਕੱਟਿਆ ਹੋਇਆ
ਨਮਕ ਸਵਾਦ ਮੁਤਾਬਿਕ
ਕਾਲਾ ਨਮਕ ਸਵਾਦ ਮੁਤਾਬਿਕ
ਵਿਧੀ
ਸਭ ਤੋਂ ਪਹਿਲਾਂ ਦਹੀਂ ਨੂੰ ਚੰਗੀ ਤਰ੍ਹਾਂ ਫ਼ੈਂਟ ਲਓ। ਹੁਣ ਆਲੂਆਂ ਨੂੰ ਛਿੱਲ ਕੇ ਤੋੜ ਲਓ ਅਤੇ ਦਹੀਂ ‘ਚ ਮਿਲਾ ਦਿਓ। ਨਾਲ ਹੀ ਹਰੀ ਮਿਰਚ, ਅੱਧਾ ਹਰਾ ਧਨੀਆ, ਕਾਲੀ ਮਿਰਚ, ਨਮਕ, ਕਾਲਾ ਨਮਕ ਅਤੇ ਅੱਧਾ ਜ਼ੀਰਾ ਪਾਊਡਰ ਮਿਲਾ ਦਿਓ। ਰਾਇਤੇ ਨੂੰ ਕਟੋਰੀ ‘ਚ ਕੱਢ ਲਓ। ਹੁਣ ਬਚਿਆ ਹੋਇਆ ਜ਼ੀਰਾ ਪਾਊਡਰ ਅਤੇ ਧਨੀਆ ਪਾਊਡਰ ਪਾ ਕੇ ਇਸ ਨੂੰ ਸਜਾਓ। ਆਲੂ ਦੇ ਰਾਇਤੇ ਨੂੰ ਠੰਡਾ ਹੋਣ ਲਈ ਫ਼ਰਿੱਜ ‘ਚ ਰੱਖ ਸਕਦੇ ਹੋ। ਇਸ ਰਾਇਤੇ ਨੂੰ ਗਰਮਾ-ਗਰਮ ਭੋਜਨ ਨਾਲ ਸਰਵ ਕਰੋ।