ਯੂਟਰਸ ਔਰਤ ਦੇ ਸ਼ਰੀਰ ਦਾ ਅਜਿਹਾ ਹਿੱਸਾ ਹੈ ਜਿਸ ਦਾ ਸੰਬੰਧ ਮਾਹਵਾਰੀ ਨਾਲ ਹੁੰਦਾ ਹੈ। ਜੇਕਰ ਯੂਟਰਸ ਦੀ ਠੀਕ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਔਰਤ ਨੂੰ ਮਾਹਵਾਰੀ ਸੰਬੰਧੀ ਸਮੱਸਿਆ ਹੋ ਸਕਦੀ ਹੈ। ਜਦੋਂ ਔਰਤ ਦੇ ਯੂਟਰਸ ‘ਚ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ‘ਚ ਸੋਜ ਆਉਣ ਲੱਗਦੀ ਹੈ। ਇਨ੍ਹਾ ਹੀ ਨਹੀਂ ਯੂਟਰਸ ਕੈਂਸਰ ਦਾ ਖ਼ਤਰਾ ਬਣ ਜਾਂਦਾ ਹੈ। ਜੇ ਤੁਸੀਂ ਆਪਣੇ ਯੂਟਰਸ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਚੰਗੀ ਖ਼ੁਰਾਕ ਖਾਣੀ ਜ਼ਰੂਰੀ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਖ਼ੁਰਾਕ ਖਾਣ ਨਾਲ ਯੂਟਰਸ ਸਿਹਤਮੰਦ ਅਤੇ ਐਕਟਿਵ ਰਹੇਗਾ।
ਕਾਜੂ – ਕਾਜੂ ‘ਚ ਓਮੈਗਾ-3 ਫ਼ੈਟੀ ਐਸਿਡ ਹੁੰਦੇ ਹਨ ਜੋ ਯੂਟਰਸ ਨੂੰ ਸਿਹਤਮੰਦ ਬਣਾਈ ਰੱਖਦੇ ਹਨ। ਇਸ ਲਈ ਮੁੱਠੀ ਭਰ ਕਾਜੂ ਰੋਜ਼ ਖਾਣਾ ਚੰਗਾ ਹੁੰਦਾ ਹੈ।
ਪਾਲਕ – ਪਾਲਕ ‘ਚ ਫ਼ਾਈਟੋਐਸਟ੍ਰੋਜਨਜ਼ ਹੁੰਦੇ ਹਨ। ਇਸ ਨੂੰ ਖ਼ੁਰਾਕ ‘ਚ ਸ਼ਾਮਿਲ ਕਰਨ ਨਾਲ ਯੂਟਰਸ ਦੀਆਂ ਮਾਸਪੇਸ਼ੀਆਂ ਸਿਹਤਮੰਦ ਅਤੇ ਐਕਟਿਵ ਰਹਿੰਦੀਆਂ ਹਨ। ਹਫ਼ਤੇ ‘ਚ ਇੱਕ ਵਾਰੀ ਪਾਲਕ ਜ਼ਰੂਰ ਖਾਣੀ ਚਾਹੀਦੀ ਹੈ।
ਨਿੰਬੂ – ਨਿੰਬੂ ‘ਚ ਵਾਇਟਾਮਿਨ C ਦੇ ਨਾਲ ਹੋਰ ਵੀ ਬਹੁਤ ਜ਼ਰੂਰ ਤੱਤ ਮੌਜੂਦ ਹੁੰਦੇ ਹਨ ਜੋ ਯੂਟਰਸ ਨੂੰ ਸਿਹਤਮੰਦ ਬਣਾਈ ਰੱਖਣ ਦਾ ਕੰਮ ਕਰਦੇ ਹਨ। ਇਸ ਲਈ ਰੋਜ਼ਾਨਾ ਇੱਕ ਗਿਲਾਸ ਨਿੰਬੂ ਪਾਣੀ ਜ਼ਰੂਰ ਪੀਓ।
ਦਹੀਂ – ਦਹੀਂ ‘ਚ ਮੌਜੂਦ ਕੈਲਸ਼ੀਅਮ ਯੂਟਰਸ ਨੂੰ ਐਕਟਿਵ ਰੱਖਦੇ ਹਨ। ਇਸ ਨਾਲ ਮਾਹਵਾਰੀ ਨਾਲ ਸੰਬੰਧਿਤ ਸਮੱਸਿਆਵਾਂ ਆਸਾਨੀ ਨਾਲ ਠੀਕ ਹੋ ਜਾਂਦੀਆਂ ਹਨ। ਇਸ ਲਈ ਰੋਜ਼ਾਨਾ ਇੱਕ ਕਟੋਰੀ ਦਹੀਂ ਖਾਣਾ ਚਾਹੀਦਾ ਹੈ।
ਗ੍ਰੀਨ ਟੀ – ਗ੍ਰੀਨ ਟੀ ‘ਚ ਮੌਜੂਦ ਕੈਟੇਚੀਨ ਜਿਹੇ ਐਂਟੀ ਔਕਸੀਡੈਂਟਸ ਯੂਟਰਸ ਨੂੰ ਮਜ਼ਬੂਤ ਅਤੇ ਐਕਟਿਵ ਰੱਖਦੇ ਹਨ। ਇਸ ਲਈ ਰੋਜ਼ਾਨਾ ਤਿੰਨ ਕੱਪ ਗ੍ਰੀਨ ਟੀ ਦੇ ਪੀਣੇ ਚਾਹੀਦੇ ਹਨ।
ਸੂਰਜਵੰਸ਼ੀ