ਪਟਨਾ- ਕਾਂਗਰਸ ਦੇ ਆਗੂ ਰਾਹੁਲ ਗਾਂਧੀ ਬਿਹਾਰ ਦੇ ਉਪ ਮੁੱਖ ਮੰਤਰੀ ਸ਼ੁਸ਼ੀਲ ਕੁਮਾਰ ਮੋਦੀ ਵਲੋਂ ਉਨ੍ਹਾਂ ਵਿਰੁੱਧ ਦਾਇਰ ਮਾਣਹਾਨੀ ਦੇ ਇਕ ਮਾਮਲੇ ਸਬੰਧੀ ਸ਼ਨੀਵਾਰ 6 ਜੁਲਾਈ ਨੂੰ ਇਥੋਂ ਦੀ ਇਕ ਅਦਾਲਤ ‘ਚ ਪੇਸ਼ ਹੋਣਗੇ। ਸ਼ੁਸ਼ੀਲ ਕੁਮਾਰ ਮੋਦੀ ਨੇ ਇਸ ਸਾਲ ਅਪ੍ਰੈਲ ‘ਚ ਇਥੋਂ ਦੇ ਸੀ.ਜੇ.ਐੱਮ ਦੀ ਅਦਾਲਤ ‘ਚ ਉਕਤ ਮਾਮਲਾ ਦਾਇਰ ਕੀਤਾ ਸੀ। ਰਾਹੁਲ ਨੇ ਇਕ ਚੋਣ ਜਲਸੇ ‘ਚ ਕਿਹਾ ਸੀ ਕਿ ਸਭ ਚੋਰਾਂ ਦੇ ਉਪ ਨਾ ਮੋਦੀ ਕਿਉਂ ਹਨ । ਸ਼ੁਸ਼ੀਲ ਕੁਮਾਰ ਮੋਦੀ ਨੇ ਕਿਹਾ ਸੀ ਕਿ ਰਾਹੁਲ ਨੇ ਇੰਝ ਕਹਿ ਕੇ ਸਾਰੇ ਮੋਦੀ ਭਾਈਚਾਰੇ ਨੂੰ ਬਦਨਾਮ ਕੀਤਾ ਹੈ।
ਜਾ ਸਕਦੇ ਹਨ ਮੁਜੱਫਰਪੁਰ ਵੀ
ਬਿਹਾਰ ਦੇ ਮੀਡੀਆ ਮੁਤਾਬਕ ਰਾਹੁਲ ਸ਼ਨੀਵਾਰ ਨੂੰ ਹੀ ਪਟਨਾ ਤੋਂ ਲਗਭਗ 60 ਕਿਲੋਮੀਟਰ ਦੂਰ ਮੁਜੱਫਰਪੁਰ ਜਾ ਸਕਦੇ ਹਨ ਜਿਥੇ 150 ਤੋਂ ਵੱਧ ਬੱਚਿਆਂ ਦੀ ਚਮਕੀ ਬੁਖਾਰ ਕਾਰਨ ਮੌਤ ਹੋ ਚੁੱਕੀ ਹੈ। ਬਿਹਾਰ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕਾਦਰੀ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਰਾਹੁਲ ਦੇ ਮੁਜੱਫਰਪੁਰ ਜਾਣ ਦੀ ਕੋਈ ਸੂਚਨਾ ਨਹੀਂ ਹੈ। ਜੇ ਕੋਈ ਪ੍ਰੋਗਰਾਮ ਬਣਿਆ ਤਾਂ ਮੀਡੀਆ ਨੂੰ ਦੱਸਿਆ ਜਾਏਗਾ।