ਤਿਰੂਵੰਨਤਪੁਰਮ—ਤਾਮਿਲਨਾਡੂ ਦੇ ਤਿਰੂਨੇਲਵੇਲੀ ‘ਚ ਅੱਜ ਭਾਵ ਵੀਰਵਾਰ ਨੂੰ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਾਗਮ ਅਤੇ ਅਮਾ ਮੱਕਲ ਮੁਨੇਤਰ ਕਾਜ਼ਗਾਮ ਦੇ ਵਰਕਰਾਂ ਵਿਚਾਲੇ ਆਪਸੀ ਝੜਪਾਂ ਹੋ ਗਈਆ। ਮਿਲੀ ਜਾਣਕਾਰੀ ਮੁਤਾਬਕ ਪਲਾਯਮਕੋਟਈ ‘ਚ ਇੱਕ ਸਵਾਗਤ ਸਮਾਰੋਹ ਦੌਰਾਨ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਝੜਪਾਂ ਹੋਣ ਤੋਂ ਬਾਅਦ ਕਾਫੀ ਕੁੱਟਮਾਰ ਵੀ ਹੋਈ। ਇਸ ਹਾਦਸੇ ‘ਚ ਇੱਕ ਪੱਤਰਕਾਰ ਜ਼ਖਮੀ ਹੋ ਗਿਆ ਫਿਲਹਾਲ ਇਲਾਕੇ ‘ਚ ਪੁਲਸ ਤਾਇਨਾਤ ਕੀਤੀ ਗਈ ਹੈ।