ਗੁਰੂਗ੍ਰਾਮ—ਹਰਿਆਣਾ ਦੇ ਗੁਰੂਗ੍ਰਾਮ ‘ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇਤਾ ਅਤੇ ਸਾਬਕਾ ਵਿਧਾਨ ਸਭਾ ਡਿਪਟੀ ਸਪੀਕਰ ਗੋਪੀਚੰਦ ਗਹਿਲੋਤ ਅੱਜ ਭਾਵ ਸ਼ਨੀਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੌਜੂਦਗੀ ਦੌਰਾਨ ਪਾਰਟੀ ‘ਚ ਸ਼ਾਮਲ ਹੋਏ। ਦੱਸ ਦੇਈਏ ਕਿ ਗੋਪੀਚੰਦ ਗਹਿਲੋਤ ਚੌਟਾਲਾ ਪਰਿਵਾਰ ਦੇ ਕਾਫੀ ਕਰੀਬੀ ਮੰਨੇ ਜਾਂਦੇ ਸੀ। ਇਸ ਤੋਂ ਪਹਿਲਾਂ ਵੀ 1981 ਤੋਂ 1991 ਤੱਕ ਉਹ ਭਾਜਪਾ ‘ਚ ਬਤੌਰ ਵਰਕਰ ਰਹਿ ਚੁੱਕੇ ਹਨ। ਗੋਪੀਚੰਦ ਗਹਿਲੋਤ ਨੇ ਇਨੈਲੋ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਗੋਪੀਚੰਦ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤਿਕ ਅਤੇ ਸਮਾਜਿਕ ਜੀਵਨ ‘ਚ ਜੁੜੇ ਹੋਏ ਚਾਰ ਦਹਾਕੇ ਹੋ ਗਏ। 1991 ‘ਚ ਗੁਰੂਗ੍ਰਾਮ ਜਨ ਪੰਚਾਇਤ ਉਮੀਦਵਾਰ ਦੇ ਰੂਪ ‘ਚ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮੇਰੇ ਵਰਕਰ ਹੀ ਮੇਰਾ ਪਰਿਵਾਰ ਅਤੇ ਪੂੰਜੀ ਹੈ। ਇਨ੍ਹਾਂ ਦੇ ਨਿਰਦੇਸ਼ਾਂ ‘ਤੇ ਭਵਿੱਖ ਦੀ ਰਾਜਨੀਤੀ ਤੈਅ ਹੋਵੇਗੀ। ਉਨ੍ਹਾਂ ਦੇ ਨਾਲ ਹੀ ਸਭਾ ‘ਚ ਇਨੈਲੋ ਦੇ ਕਈ ਹੋਰ ਵਰਕਰਾਂ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ।