ਜੰਮੂ— ਕਾਰਗਿਲ ਵਿਜੇ ਦਿਵਸ ਮੌਕੇ ਬੀ.ਐੱਸ.ਐੱਫ. ਕਰਮਚਾਰੀਆਂ ਦੇ ਸਹਿਯੋਗ ਨਾਲ ਜੰਮੂ ਦੇ ਐੱਸ.ਐੱਮ.ਜੀ.ਐੱਸ. ਹਸਪਤਾਲ ‘ਚ 23 ਜੁਲਾਈ 2019 ਨੂੰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਬੀ.ਡਬਲਿਊ.ਡਬਲਿਊ.ਏ. ਦੀ ਚੇਅਰਪਰਸਨ ਰਜਨੀ ਜਮਵਾਲ ਨੇ ਕੀਤਾ। ਖੂਨਦਾਨ ਕਰਦੇ ਸਮੇਂ ਡਾ. ਕਰਨੈਲ ਸਿੰਘ, ਮੈਡੀਕਲ ਕਮਾਂਡੈਂਟ ਕੋਆਰਡੀਨੇਟਰ ਜੰਮੂ ਦੇ ਐੱਸ.ਐੱਮ.ਜੀ.ਐੱਸ. ਹਸਪਤਾਲ ਦੀ ਟੀਮ ਡਾ. ਰੂਬਾਨੀ ਅਤੇ ਪੈਰਾ-ਮੈਡੀਕਲ ਦਾ ਸਟਾਫ਼ ਇਸ ਮੌਕੇ ਮੌਜੂਦ ਸਨ। ਕੈਂਪ ਦੌਰਾਨ ਕੁੱਲ 72 ਅਧਿਕਾਰੀਆਂ ਨੇ ਖੂਨਦਾਨ ਕੀਤਾ, ਜਿਨ੍ਹਾਂ ਵਿਚ ਅਫ਼ਸਰ, ਜਵਾਨ ਅਤੇ ਬੀ.ਐੱਸ.ਐੱਸ. ਕਰਮਚਾਰੀਆਂ ਦੀਆਂ ਪਤਨੀਆਂ ਨੇ ਖੂਨਦਾਨ ਕੀਤਾ। ਖੂਨ ਐੱਸ.ਐੱਮ.ਜੀ.ਐੱਸ. ਹਸਪਤਾਲ ਜੰਮੂ ਵਲੋਂ ਇਕੱਠਾ ਕੀਤਾ ਗਿਆ ਹੈ। ਇਸ ਮੌਕੇ ਰਜਨੀ ਨੇ ਦੱਸਿਆ ਕਿ ਖੂਨਦਾਨ ਸਮਾਜ ਲਈ ਇਕ ਬਹੁਤ ਵੱਡਾ ਕੰਮ ਹੈ ਅਤੇ ਮਨੁੱਖ ਵਲੋਂ ਮਨੁੱਖ ਜਾਤੀ ਲਈ ਇਕ ਮਹਾਨ ਦਾਨ ਹੈ। ਡਾ. ਕਰਨੈਲ ਸਿੰਘ ਨੇ ਦੱਸਿਆ ਕਿ 18 ਤੋਂ 60 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਖੂਨਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਖੂਨਦਾਨ ਕਰਦਾ ਹੈ ਤਾਂ 3 ਮਹੀਨਿਆਂ ਅੰਦਰ ਉਸ ਦਾ ਖੂਨ ਪੂਰਾ ਹੋ ਜਾਂਦਾ ਹੈ। ਇਹ ਖੂਨਦਾਨ ਕਰਨ ਵਾਲੇ ਹਰ ਇਕ ਵਿਅਕਤੀ ਨੂੰ ਮਾਨਸਿਕ ਰਾਹਤ ਵੀ ਦਿੰਦਾ ਹੈ।