ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵਿਰੋਧੀ ਪੱਖ ਦੇ ਨੇਤਾ ਦੀ ਭੂਮਿਕਾ ਨਿਭਾਉਂਦੇ ਹੋਏ ਕਾਂਗਰਸ ਸਰਕਾਰ ਵਲੋਂ ਰੱਖੇ ਗਏ ਮਾਨਸੂਨ ਇਜਲਾਸ ਦਾ ਵਿਰੋਧ ਕੀਤਾ ਹੈ। ਪਾਰਟੀ ਦੇ ਅਧਿਕਾਰਕ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਦੀ ਮੌਜੂਦਗੀ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ 2 ਦਿਨਾ ਇਜਲਾਸ ਦੀ ਨਿੰਦਾ ਕੀਤਾ ਹੈ। ਅਮਨ ਅਰੋੜਾ ਦਾ ਕਹਿਣਾ ਹੈ ਕਿ ਇੰਨੇ ਘੱਟ ਸਮੇਂ ‘ਚ ਜਨਤਾ ਦੇ ਮਸਲੇ ਨਹੀਂ ਚੁੱਕੇ ਜਾ ਸਕਦੇ।
ਇਸ ਦੇ ਨਾਲ ਹੀ ਅਰੋੜਾ ਨੇ ਇਜਲਾਸ ਦੇ ਇਕ ਦਿਨ ਆਪਣਾ ਭੱਤਾ ਨਾ ਲੈਣ ਦਾ ਐਲਾਨ ਵੀ ਕੀਤਾ। ਪ੍ਰੈਸ ਕਾਨਫਰੰਸ ‘ਚ ਪੂਰੀ ਤਿਆਰੀ ਨਾਲ ਆਏ ਅਰੋੜਾ ਕੋਲ ਵਿਧਾਨ ਸਭਾ ਦੀ ਕਾਰਵਾਈ ਦਾ ਕਈ ਸਾਲਾਂ ਦਾ ਰਿਕਾਰਡ ਮੌਜੂਦ ਸੀ। ਇਸ ਮੌਕੇ ਪਾਰਟੀ ਦੇ ਕਈ ਵੱਡੇ ਨੇਤਾ ਵੀ ਮੌਜੂਦ ਸਨ। ਸਾਰੀ ਪ੍ਰੈਸ ਕਾਨਫਰੰਸ ‘ਚ ਮੁੱਖ ਲੀਡਰ ਅਤੇ ਡਿਪਟੀ ਲੀਡਰ ਦੀ ਭੂਮਿਕਾ ਸ਼ਾਂਤ ਹੀ ਰਹੀ। ਕਿਸੇ ਨੇਤਾ ਨੇ ਭੱਤਾ ਨਾ ਲੈਣ ਦੀ ਗੱਲ ‘ਤੇ ਆਪਣੀ ਹਾਮੀ ਨਹੀਂ ਭਰੀ।