ਮਲਾਇਕਾ ਅਰੋੜਾ ਦਾ ਕਹਿਣਾ ਹੈ ਕਿ ਪਿਆਰ ‘ਚ ਹਰ ਕੋਈ ਦੂਜਾ ਮੌਕਾ ਪਾਉਣ ਦਾ ਹੱਕਦਾਰ ਹੈ, ਅਤੇ ਲੋਕਾਂ ਨੂੰ ਖੁੱਲ੍ਹੇ ਦਿਮਾਗ਼ ਨਾਲ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਪੇਸ਼ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ ਮਲਾਇਕਾ ਨੇ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ 30 ਦਿਨਾਂ ਤਕ ਲੋਕਾਂ ਦੀਆਂ ਨਜ਼ਰਾਂ ਤੋਂ ਲੁਕੋ ਕੇ ਰੱਖਿਆ। ਉਸ ਤੋਂ ਬਾਅਦ ਫ਼ਿਰ ਉਸ ਨੇ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਕਦੀ ਇੱਕ-ਦੂਜੇ ਦੀਆਂ ਤਸਵੀਰਾਂ ‘ਤੇ ਮਜ਼ਾਕੀਆਂ ਕੌਮੈਂਟ ਕਰ ਕੇ ਦੋਹਾਂ ਨੇ ਹੌਲੀ-ਹੌਲੀ ਆਪਣੇ ਰਿਸ਼ਤੇ ਦਾ ਖ਼ੁਲਾਸਾ ਕੀਤਾ।

ਮਲਾਇਕਾ ਨੇ ਕਿਹਾ ਕਿ ਭਾਰਤ ‘ਚ ਇੱਕ ਔਰਤ ਲਈ ਪਿਆਰ ‘ਚ ਦੂਜਾ ਮੌਕਾ ਲੈਣਾ ਅੱਜ ਵੀ ਇੱਕ ਟੈਬੂ ਹੈ ਕਿਉਂਕਿ ਇੱਥੇ ਬਹੁਤ ਸਾਰੇ ਹਾਲਾਤ ਅਤੇ ਮੁੱਦੇ ਹਨ ਜਿਨ੍ਹਾਂ ਨੂੰ ਸੁਲਝਾਉਣ ਦੀ ਜ਼ਰੂਰਤ ਹੈ। ਭਾਵੇਂ ਕਿ ਮੈਨੂੰ ਲੱਗਦਾ ਹੈ ਕਿ ਇਸ ਮੁੱਦੇ ਨੂੰ ਖੁੱਲ੍ਹੇ ਦਿਮਾਗ਼ ਨਾਲ ਸੁਲਝਾਉਣਾ ਚਾਹੀਦਾ ਹੈ। ਚੀਜ਼ਾਂ ਪ੍ਰਤੀ ਸਖ਼ਤ ਅਤੇ ਨਾਂਹ-ਪੱਖੀ ਹੋਣ ਦੇ ਉਲਟ ਥੋੜ੍ਹੀ ਹੋਰ ਜ਼ਿਆਦਾ ਸੰਵੇਦਨਸ਼ੀਲਤਾ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਇੱਕ ਦੂਜਾ ਮੌਕਾ ਦੇਣਾ ਚਾਹੀਦਾ ਹੈ। ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਮਲਾਇਕਾ ਨੂੰ ਇਨਸਟਾਗ੍ਰੈਮ ‘ਤੇ 92 ਲੱਖ ਲੋਕ ਫ਼ੌਲੋ ਕਰਦੇ ਹਨ।