ਤੁਸੀਂ ਬਲੈਕ ਟੀ, ਗ੍ਰੀਨ ਟੀ ਸਮੇਤ ਕਈ ਤਰ੍ਹਾਂ ਦੀ ਚਾਹ ਪੀਤੀ ਹੋਵੇਗੀ, ਪਰ ਕੀ ਤੁਸੀਂ ਕਦੇ ਪਿਆਜ਼ ਦੀ ਚਾਹ ਪੀਤੀ ਹੈ? ਹਰ ਸਬਜ਼ੀ ‘ਚ ਵਰਤੇ ਜਾਣ ਵਾਲੇ ਪਿਆਜ਼ ‘ਚ ਕਈ ਪ੍ਰਕਾਰ ਦੇ ਪੌਸ਼ਟਿਕ ਤੱਤ, ਵਾਇਟਾਮਿਨ ਅਤੇ ਹੋਰ ਖਨਿਜ ਤੱਤ ਮੌਜੂਦ ਹੁੰਦੇ ਹਨ। ਪਿਆਜ਼ ਨਾਲ ਬਣੀ ਚਾਹ ਸਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੀ ਹੈ। ਇਸ ਚਾਹ ‘ਚ ਵਾਇਟਾਮਿਨ-B ਅਤੇ ਫ਼ਾਈਟੋਕੈਮੀਕਲਜ਼ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ ਜੋ ਸਾਡੇ ਸ਼ਰੀਰ ਨੂੰ ਕਈ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਪਿਆਜ਼ ਦੀ ਚਾਹ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਸੀਂ ਤੁਹਾਨੂੰ ਪਿਆਜ਼ ਚਾਹ ਪੀਣ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਜਾਣੋ ਕਿਵੇਂ ਬਣਦੀ ਹੈ ਪਿਆਜ਼ ਦੀ ਚਾਹ
ਸਭ ਤੋਂ ਪਹਿਲਾਂ ਇੱਕ ਪਿਆਜ਼ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਲਵੋ। ਉਸ ਤੋਂ ਬਾਅਦ ਇੱਕ ਭਾਂਡੇ ‘ਚ ਥੋੜ੍ਹਾ ਪਾਣੀ ਗਰਮ ਕਰ ਲਵੋ। ਪਾਣੀ ਗਰਮ ਹੋ ਜਾਣ ਤੋਂ ਬਾਅਦ ਉਸ ‘ਚ ਕੱਟੇ ਹੋਏ ਪਿਆਜ਼ ਪਾ ਦਿਓ। ਉਸ ਤੋਂ ਬਾਅਦ ਉਸ ‘ਚ ਨਿੰਬੂ ਦਾ ਰਸ ਅਤੇ ਗ੍ਰੀਨ-ਟੀ ਮਿਲਾਓ। ਹੁਣ ਇਸ ਨੂੰ ਛਾਣ ਲਵੋ। ਛਾਣਨ ਤੋਂ ਬਾਅਦ ਆਪਣੇ ਸਵਾਦ ਅਨੁਸਾਰ ਉਸ ‘ਚ ਸ਼ਹਿਦ ਮਿਲਾ ਲਵੋ। ਫ਼ਿਰ ਤੁਸੀਂ ਪਿਆਜ਼ ਦੀ ਚਾਹ ਪੀ ਸਕਦੇ ਹੋ।

ਪਿਆਜ਼ ਦੀ ਚਾਹ ਪੀਣ ਦੇ ਫ਼ਾਇਦੇ
ਸ਼ੂਗਰ ਲਈ ਪਿਆਜ਼ ਦੀ ਚਾਹ – ਅੱਜ ਦੇ ਦੌਰ ‘ਚ ਸ਼ੂਗਰ ਦੀ ਬੀਮਾਰੀ ਹੋਣਾ ਇੱਕ ਆਮ ਗੱਲ ਹੋ ਗਈ ਹੈ। ਹਰ-ਘਰ ਵਿੱਚ ਕੋਈ ਨਾ ਕੋਈ ਇਸ ਬੀਮਾਰੀ ਤੋਂ ਪਰੇਸ਼ਾਨ ਰਹਿੰਦਾ ਹੈ। ਪਿਆਜ਼ ਦੀ ਚਾਹ ਸ਼ੂਗਰ ਦੀ ਬੀਮਾਰੀ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਸ਼ੂਗਰ ਦੀ ਬੀਮਾਰੀ ਵਾਲਿਆਂ ਨੂੰ ਰੋਜ਼ਾਨਾ ਇੱਕ ਕੱਪ ਪਿਆਜ਼ ਦੀ ਚਾਹ ਪੀਣੀ ਚਾਹੀਦੀ ਹੈ।
ਕੈਂਸਰ ਦੀ ਬੀਮਾਰੀ ਤੋਂ ਕਰੇ ਬਚਾਅ – ਪਿਆਜ਼ ਦੀ ਚਾਹ ਕੈਂਸਰ ਦੀ ਬੀਮਾਰੀ ਤੋਂ ਬਚਾਉਣ ‘ਚ ਸਹਾਇਕ ਹੁੰਦੀ ਹੈ। ਪਿਆਜ਼ ਦੀ ਚਾਹ ‘ਚ ਕੈਰਸੈਟਿਨ ਨਾਮਕ ਤੱਤ ਪਾਇਆ ਜਾਂਦਾ ਹੈ ਜੋ ਕੈਂਸਰ ਦੇ ਸੈੱਲਾਂ ਨੂੰ ਘੱਟ ਕਰਨ ‘ਚ ਸਾਡੀ ਮੱਦਦ ਕਰਦਾ ਹੈ। ਪਿਆਜ਼ ਦੀ ਚਾਹ ‘ਚ ਕੈਰਸੈਟਿਨ ‘ਚ ਐਂਟੀ-ਕੈਂਸਰਕਾਰੀ ਸ਼ਕਤੀ ਹੁੰਦੀ ਹੈ ਜੋ ਸਾਨੂੰ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦੀਆਂ ਹੈ।
ਦਰਦ ਅਤੇ ਸੋਜ ਤੋਂ ਦੇਵੇਂ ਛੁਟਕਾਰਾ – ਪਿਆਜ਼ ਦੀ ਚਾਹ ਦਰਦ ਅਤੇ ਸੋਜ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੀ ਹੈ। ਸੱਟ ਲੱਗਣ ਸਮੇਂ ਦਰਦ ਹੋਣ ਅਤੇ ਸੋਜ ਪੈਣ ‘ਤੇ ਤੁਹਾਨੂੰ ਪਿਆਜ਼ ਦੀ ਚਾਹ ਪੀਣੀ ਚਾਹੀਦੀ ਹੈ। ਪਿਆਜ਼ ‘ਚ ਐਂਟੀ-ਇੰਫ਼ਲੇਮੈਟਰੀ ਗੁਣ ਪਾਇਆ ਜਾਂਦਾ ਹੈ ਜੋ ਸ਼ਰੀਰ ਦੇ ਅੰਗਾਂ ‘ਚ ਆਈ ਸੋਜ ਅਤੇ ਦਰਦ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਮਿਲਦੀ ਹੈ।
ਪਾਚਨ ਤੰਤਰ ਨੂੰ ਕਰੇ ਠੀਕ – ਜੇਕਰ ਤੁਹਾਨੂੰ ਖਾਣਾ ਪਚਾਉਣ ‘ਚ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਤੁਹਾਨੂੰ ਪਿਆਜ਼ ਦੀ ਚਾਹ ਪੀਣੀ ਚਾਹੀਦੀ ਹੈ। ਇਹ ਚਾਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਖਾਣਾ ਪਚਾਉਣ ‘ਚ ਲਾਹੇਵੰਦ ਹੁੰਦੀ ਹੈ। ? ਪਿਆਜ਼ ‘ਚ ਭਰਪੂਰ ਮਾਤਰਾ ‘ਚ ਫ਼ਾਇਬਰ ਮੌਜੂਦ ਹੁੰਦਾ ਹੈ ਜੋ ਸਾਡੇ ਸ਼ਰੀਰ ‘ਚੋਂ ਜ਼ਹਿਲੀਰੇ ਤੱਤ ਨੂੰ ਬਾਹਰ ਕੱਢਦਾ ਹੈ।
ਸੂਰਜਵੰਸ਼ੀ