ਬੌਲੀਵੁੱਡ ਦੀ ਬੋਲਡ ਗਰਲ ਹੁਮਾ ਕੁਰੈਸ਼ੀ ਨੇ ਪਿੱਛਲੇ ਹਫ਼ਤੇ ਆਪਣਾ 33ਵਾਂ ਜਨਮਦਿਨ ਮਨਾਇਆ। ਉਸ ਦਾ ਜਨਮ 28 ਜੁਲਾਈ 1986 ਨੂੰ ਹੋਇਆ ਸੀ। ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਅਨੁਰਾਗ ਕਸ਼ਯਪ ਦੀ ਫ਼ਿਲਮ ਗੈਂਗਸ ਔਫ਼ ਵਾਸੇਪੁਰ ਨਾਲ ਕੀਤੀ ਸੀ ਜਿਸ ਨਾਲ ਹੁਮਾ ਰਾਤੋਂ-ਰਾਤ ਸਟਾਰ ਬਣ ਗਈ। ਇਸ ਫ਼ਿਲਮ ਨਾਲ ਹੁਮਾ ਨੂੰ ਕਾਫ਼ੀ ਪ੍ਰਸਿੱਧੀ ਮਿਲੀ।
ਹੁਮਾ ਨੂੰ ਹਿੰਦੀ ਫ਼ਿਲਮ ਇੰਡਸਟਰੀ ‘ਚ ਅਜੇ ਕੁੱਝ ਹੀ ਸਾਲ ਹੋਏ ਹਨ, ਅਤੇ ਇੰਨੇ ਘੱਟ ਸਮੇਂ ‘ਚ ਹੀ ਉਸ ਨੇ ਇੱਕ ਤੋਂ ਵੱਧ ਕੇ ਇੱਕ ਕਿਰਦਾਰ ਨਿਭਾ ਕੇ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ। ਹੁਮਾ ਨੇ ਇਤਿਹਾਸ ‘ਚ ਬੈਚਲਰ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ਤੋਂ ਕੀਤੀ।
ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਹੁਮਾ ਕੁਰੈਸ਼ੀ ਕਈ ਵਿਗਿਆਪਨਾਂ ‘ਚ ਵੀ ਨਜ਼ਰ ਆ ਚੁੱਕੀ ਹੈ। ਇਨ੍ਹਾਂ ਵਿਗਿਆਪਨਾਂ ‘ਚ ਪਿਅਰਜ਼ ਸਾਬਣ, ਸੈਮਸੰਗ ਅਤੇ ਨੈਰੋਲੈਕ ਸ਼ਾਮਿਲ ਹਨ। ਕਿਹਾ ਜਾਂਦਾ ਹੈ ਕਿ ਅਨੁਰਾਗ ਅਤੇ ਕਲਿਕ ਕੋਚਲਿਨ ਦੇ ਤਾਲਕ ਦੀ ਵਜ੍ਹਾ ਹੁਮਾ ਕੁਰੈਸ਼ੀ ਹੀ ਸੀ।
ਇਨ੍ਹਾਂ ਦੋਹਾਂ ਦੀਆਂ ਨਜ਼ਦੀਆਂ ਨੇ ਅਨੁਰਾਗ ਅਤੇ ਕਲਿਕ ਦੇ ਰਿਸ਼ਤੇ ‘ਚ ਦਰਾਰ ਪਾਈ ਸੀ। ਹੁਮਾ ਦਾ ਨਾਂ ਬੌਬੀ ਜਾਸੂਸ ਦੇ ਐਕਟਰ ਅਰਜਨ ਬਜਾਵਾ ਨਾਲ ਵੀ ਜੁੜਿਆ ਸੀ। ਹਾਲਾਂਕਿ ਇਹ ਰਿਸ਼ਤਾ ਲੰਬੇ ਸਮੇਂ ਤਕ ਚੱਲ ਨਾ ਸਕਿਆ ਅਤੇ ਦੋਹੇਂ ਕੁੱਝ ਸਮੇਂ ਬਾਅਦ ਹੀ ਇੱਕ-ਦੂਜੇ ਤੋਂ ਵੱਖ ਹੋ ਗਏ ਸਨ।

ਦੱਸਣਯੋਗ ਹੈ ਕਿ ਹੁਮਾ ਕੁਰੈਸ਼ੀ ਨੇ ਹੁਣ ਤਕ ਏਕ ਥੀ ਡਾਇਨ, ਲਵ ਸ਼ਵ ਤੇ ਚਿਕਨ ਖੁਰਾਨਾ, ਬਦਲਾਪੁਰ ਅਤੇ ਜੌਲੀ LLB 2 ਵਰਗੀਆਂ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।