ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਦੁੱਧ ‘ਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਜ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਜੇਕਰ ਦੁੱਧ ‘ਚ ਤੁਲਸੀ ਦੀਆਂ ਪੱਤੀਆਂ ਮਿਲਾ ਕੇ ਦੁੱਧ ਪੀਤਾ ਜਾਵੇ ਤਾਂ ਸ਼ਰੀਰ ਨੂੰ ਦੁੱਗਣਾ ਫ਼ਾਇਦਾ ਹੁੰਦਾ ਹੈ। ਅਜਿਹਾ ਕਰਨ ਨਾਲ ਨਾ ਸਿਰਫ਼ ਸ਼ਰੀਰ ਤੰਦਰੁਸਤ ਰਹਿੰਦਾ ਹੈ ਸਗੋਂ ਸ਼ਰੀਰ ਦੀਆਂ ਕਈ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਅਸੀਂ ਤੁਹਾਨੂੰ ਤੁਲਸੀ ਵਾਲਾ ਦੁੱਧ ਪੀਣ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਦਿਲ ਦੀ ਬੀਮਾਰੀ ਤੋਂ ਦੇਵੇਂ ਰਾਹਤ – ਤੁਲਸੀ ਵਾਲਾ ਦੁੱਧ ਦਿਲ ਦੀ ਬੀਮਾਰੀ ਤੋਂ ਵੀ ਰਾਹਤ ਦਿਵਾਉਣ ‘ਚ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਸ਼ਰੀਰ ‘ਚ ਕੋਲੈਸਟਰੋਲ ਪੱਧਰ ਸੰਤੁਲਿਤ ਰਹਿੰਦਾ ਹੈ ਜਿਸ ਨਾਲ ਦਿਲ ਦੀਆਂ ਕੋਸ਼ਿਕਾਵਾਂ ਤਕ ਖੂਨ ਦਾ ਦੌਰਾ ਸਹੀ ਤਰੀਕੇ ਨਾਲ ਪਹੁੰਚਦਾ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖ਼ਤਰਾ ਨਹੀਂ ਰਹਿੰਦਾ।
ਕੈਂਸਰ ਤੋਂ ਕਰੇ ਬਚਾਅ – ਤੁਲਸੀ ਵਾਲੇ ਦੁੱਧ ‘ਚ ਮੌਜੂਦ ਐਂਟੀਬਾਓਟਿਕ ਅਤੇ ਐਂਟੀਔਕਸੀਡੈਂਟ ਗੁਣ ਸ਼ਰੀਰ ਦੀ ਰੋਗਾਂ ਨਾਲ ਲੜਨ ਦਾ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ। ਇਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਕਿਡਨੀ ਸਟੋਨ ਤੋਂ ਰਾਹਤ – ਰੋਜ਼ਾਨਾ ਇੱਕ ਹਫ਼ਤੇ ਤਕ ਸਵੇਰੇ ਖ਼ਾਲੀ ਪੇਟ ਇੱਕ ਗਿਲਾਸ ਤੁਲਸੀ ਦੇ ਪੱਤਿਆਂ ਵਾਲਾ ਦੁੱਧ ਪੀਓ। ਇਸ ਨਾਲ ਤੁਹਾਡੀ ਪੱਥਰੀ ਟੁੱਟ ਜਾਵੇਗੀ ਅਤੇ ਯੂਰਿਨ ਦੇ ਰਸਤੇ ਬਾਹਰ ਆ ਜਾਵੇਗੀ। ਇਸ ਨਾਲ ਸਟੋਨ ਦੇ ਨਾਲ-ਨਾਲ ਕਿਡਨੀ ‘ਚ ਮੌਜੂਦ ਸਾਰੇ ਜ਼ਹਿਰੀਲੇ ਪਦਾਰਥ ਵੀ ਬਾਹਰ ਨਿਕਲ ਜਾਣਗੇ।
ਮਾਈਗਰੇਨ ਤੋਂ ਦੇਵੇਂ ਰਾਹਤ – ਮਾਈਗਰੇਨ ਦੀ ਸਮੱਸਿਆ ਤੋਂ ਪੀੜਤ ਲੋਕਾਂ ਦੇ ਸਿਰ ‘ਚ ਅਕਸਰ ਬਹੁਤ ਦਰਦ ਰਹਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਸਵੇਰੇ-ਸ਼ਾਮ ਦੋ ਵਾਰ ਤੁਲਸੀ ਅਤੇ ਹਲਦੀ ਨੂੰ ਦੁੱਧ ‘ਚ ਉਬਾਲ ਕੇ ਪੀਓ। ਤੁਹਾਡਾ ਮਾਈਗਰੇਨ ਦਾ ਦਰਦ ਦੂਰ ਹੋ ਜਾਵੇਗਾ।
ਤਨਾਅ ਕਰੇ ਦੂਰ – ਤੁਲਸੀ ਵਾਲਾ ਦੁੱਧ ਤਨਾਅ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਭੱਜਦੌੜ ਭਰੀ ਜ਼ਿੰਦਗੀ ‘ਚ ਦਿਮਾਗ਼ ‘ਚ ਕਾਫ਼ੀ ਤਨਾਅ ਪੈਦਾ ਹੋ ਜਾਂਦਾ ਹੈ। ਇਸੇ ਤਨਾਅ ਕਾਰਨ ਕਈ ਵਾਰ ਨੀਂਦ ਨਹੀਂ ਆਉਂਦੀ। ਅਜਿਹੇ ‘ਚ ਤੁਲਸੀ ਵਾਲੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਲਸੀ ਵਾਲਾ ਦੁੱਧ ਸ਼ਰੀਰ ‘ਚ ਸਟਰੈੱਸ ਹੌਰਮੋਨਜ਼ ਨੂੰ ਘੱਟ ਕਰ ਕੇ ਤਨਾਅ ਤੋਂ ਬਚਾਉਂਦਾ ਹੈ। ਰੋਜ਼ਾਨਾ ਇੱਕ ਗਿਲਾਸ ਤੁਲਸੀ ਵਾਲਾ ਦੁੱਧ ਪੀਣਾ ਚਾਹੀਦਾ ਹੈ।
ਵਾਇਰਲ ਫ਼ਲੂ ਤੋਂ ਦੇਵੇਂ ਰਾਹਤ – ਬਦਲਦੇ ਮੌਸਮ ਕਾਰਨ ਅਕਸਰ ਤੁਸੀਂ ਵਾਇਰਲ ਇਨਫ਼ੈਕਸ਼ਨ ਜਾਂ ਫ਼ਲੂ ਦਾ ਸ਼ਿਕਾਰ ਹੋ ਜਾਂਦੇ ਹੋ। ਅਜਿਹੇ ‘ਚ ਵਾਇਰਲ ਇਨਫ਼ੈਕਸ਼ਨ ਜਾਂ ਫ਼ਲੂ ਨੂੰ ਦੂਰ ਕਰਨ ਲਈ ਦੁੱਧ ‘ਚ ਤੁਲਸੀ, ਲੌਂਗ ਅਤੇ ਕਾਲੀ ਮਿਰਚ ਨੂੰ ਉਬਾਲ ਕੇ ਠੰਡਾ ਕਰ ਕੇ ਪੀਣਾ ਚਾਹੀਦਾ ਹੈ। ਇਸ ਦੁੱਧ ਦੀ ਵਰਤੋਂ ਕਰਨ ਨਾਲ ਰੋਗ ਪ੍ਰਤੀਰੋਧੀ ਸਮਰੱਥਾ ਵਧਦੀ ਹੈ ਅਤੇ ਤੁਹਾਡੀਆਂ ਕਈ ਹੋਰ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਸਾਹ ਸਬੰਧੀ ਸਮੱਸਿਆ ਤੋਂ ਦੇਵੇਂ ਛੁਟਕਾਰਾ – ਜਿਹੜੇ ਲੋਕਾਂ ਨੂੰ ਸਾਹ ਸਬੰਧੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਨ੍ਹਾਂ ਨੂੰ ਤੁਲਸੀ ਵਾਲੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ‘ਚ ਐਂਟੀ-ਬੈਕਟੀਰੀਅਲ ਗੁਣ ਸਾਹ ਨਾਲ ਜੁੜੀ ਸਮੱਸਿਆ ਨੂੰ ਠੀਕ ਕਰ ਦਿੰਦੇ ਹਨ।
ਸੂਰਜਵੰਸ਼ੀ