ਹਰੀ ਮਿਰਚ ਲਾਲ ਮਿਰਚ ਨਾਲੋਂ ਵੀ ਵੱਧ ਫ਼ਾਇਦੇਮੰਦ ਹੁੰਦੀ ਹੈ। ਹਰੀਆਂ ਮਿਰਚਾਂ ਦਾ ਸੇਵਨ ਭਾਰਤੀ ਰਸੋਈ ‘ਚ ਜ਼ਿਆਦਾ ਕੀਤਾ ਜਾਂਦਾ ਹੈ। ਹਰੀਆਂ ਮਿਰਚਾਂ ‘ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਜੋ ਸਾਡੀ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਹਰੀ ਮਿਰਚਾਂ ਪੁਰਾਣੀ ਡਾਇਬਟੀਜ਼ ਤੋਂ ਲੈ ਕੇ ਭਾਰ ਘੱਟ ਕਰਨ ਤਕ ਫ਼ਾਇਦੇਮੰਦ ਹੁੰਦੀਆਂ ਹਨ। ਹਰੀਆਂ ਮਿਰਚ ‘ਚ ਵਿਟਾਮਿਨ- A, B-6, C, ਆਇਰਨ, ਕੌਪਰ, ਪੋਟਾਸ਼ੀਅਮ ਅਤੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਹੁੰਦੀ ਹੈ। ਇਹ ਹੀ ਨਹੀਂ ਇਸ ‘ਚ ਬੀਟਾ ਕੈਰੋਟੀਨ, ਕ੍ਰੀਪਟੋਕਸਾਂਥਿਨ, ਲੁਟੇਨ-ਜਕਸਥਿਨ ਆਦਿ ਸਿਹਤ ਨੂੰ ਲਾਭ ਪਹੁੰਚਾਉਣ ਵਾਲੀਆਂ ਚੀਜ਼ਾਂ ਮੌਜੂਦ ਹੁੰਦੀਆਂ ਹਨ। ਅਸੀਂ ਤੁਹਾਨੂੰ ਹਰੀਆਂ ਮਿਰਚਾਂ ਖਾਣ ਨਾਲ ਤੋਂ ਇਲਾਵਾ ਇਸ ਦੇ ਪਾਣੀ ਦੇ ਫ਼ਾਇਦੇ ਵੀ ਦੱਸਣ ਜਾ ਰਹੇ ਹਾਂ।
ਡਾਇਬਟੀਜ਼ ਕਰੇ ਘੱਟ – ਹਰੀਆਂ ਮਿਰਚਾਂ ਪੁਰਾਣੀ ਡਾਇਬਟੀਜ਼ ਨੂੰ ਕੰਟਰੋਲ ਕਰਨ ‘ਚ ਲਾਹੇਵੰਦ ਹੁੰਦੀਆਂ ਹਨ। ਜੋ ਲੋਕ ਡਾਇਬਟੀਜ਼ ਦੇ ਸ਼ਿਕਾਰ ਹਨ ਉਨ੍ਹਾਂ ਨੂੰ ਹਰੀਆਂ ਮਿਰਚਾਂ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਰਾਤ ਨੂੰ ਇੱਕ ਗਿਲਾਸ ਪਾਣੀ ‘ਚ ਦੋ ਹਰੀਆਂ ਮਿਰਚਾਂ ਕੱਟ ਕੇ ਭਿਓ ਕੇ ਰੱਖ ਦਿਓ। ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਇਸ ਪਾਣੀ ਦਾ ਸੇਵਨ ਕਰੋ। ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ।
ਇਨਫ਼ੈਕਸ਼ਨ ਤੋਂ ਕਰੇ ਬਚਾਅ – ਹਰੀਆਂ ਮਿਰਚਾਂ ‘ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਇਨਫ਼ੈਕਸ਼ਨ ਨੂੰ ਦੂਰ ਰੱਖਦੇ ਹਨ। ਇਸ ਲਈ ਹਰੀਆਂ ਮਿਰਚਾਂ ਨੂੰ ਖਾਣ ਨਾਲ ਤੁਹਾਨੂੰ ਇਨਫ਼ੈਕਸ਼ਨ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਨਹੀਂ ਹੋਣਗੀਆਂ।
ਭਾਰ ਘੱਟ ਕਰਨ ‘ਚ ਲਾਹੇਵੰਦ – ਭਾਰ ਨੂੰ ਘੱਟ ਕਰਨ ‘ਚ ਵੀ ਹਰੀਆਂ ਮਿਰਚਾਂ ਬੇਹੱਦ ਫ਼ਾਇਦੇਮੰਦ ਹੁੰਦੀਆਂ ਹਨ। ਹਰੀਆਂ ਮਿਰਚਾਂ ‘ਚ ਕੈਲੋਰੀ ਬਿਲਕੁਲ ਵੀ ਨਹੀਂ ਹੁੰਦੀ। ਇਸ ਦੀ ਵਰਤੋਂ ਦੇ ਨਾਲ ਤੁਸੀਂ ਪੋਸ਼ਟਿਕ ਤੱਤਾਂ ਨੂੰ ਗ੍ਰਹਿਣ ਕਰਦੇ ਹੋ ਪਰ ਸਰੀਰ ਨੂੰ ਕੈਲੋਰੀ ਨਹੀਂ ਮਿਲਦੀ।
ਇੰਮਿਊਨ ਸਿਸਟਮ ਰੱਖੇ ਮਜ਼ਬੂਤ – ਇਸ ‘ਚ ਵਾਇਟਾਮਿਨ- C ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਰੋਗਾਂ ਨੂੰ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਹਰੀ ਮਿਰਚ ਖਾਣ ਦੇ ਨਾਲ ਬੰਦ ਨੱਕ ਦਾ ਖੁੱਲ੍ਹਣਾ ਵੀ ਇਸੇ ਦਾ ਹੀ ਇੱਕ ਕਾਰਨ ਹੈ।
ਸਕਿਨ ਨਿਖ਼ਾਰੇ – ਹਰੀਆਂ ਮਿਰਚਾਂ ‘ਚ ਬਹੁਤ ਸਾਰੇ ਅਜਿਹੇ ਵਾਇਟਾਮਿਨਜ਼ ਪਾਏ ਜਾਂਦੇ ਹਨ ਜੋ ਸਕਿਨ ਲਈ ਫ਼ਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਹਰੀ ਮਿਰਚ ਖਾਂਦੇ ਹੋ ਤਾਂ ਤੁਹਾਡੀ ਸਕਿਨ ‘ਚ ਨਿਖ਼ਾਰ ਆਵੇਗਾ।
ਆਇਰਨ ਦੀ ਕਮੀ ਕਰੇ ਦੂਰ – ਹਰੀਆਂ ਮਿਰਚਾਂ ਔਰਤਾਂ ਦੇ ਸਰੀਰ ‘ਚ ਹੋਣ ਵਾਲੀ ਆਇਰਨ ਦੀ ਕਮੀ ਨੂੰ ਵੀ ਪੂਰੀਆਂ ਕਰਦੀਆਂ ਹਨ। ਅਜਿਹੇ ‘ਚ ਔਰਤਾਂ ਨੂੰ ਰੋਜ਼ਾਨਾ ਹਰੀਆਂ ਮਿਰਚਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਕੰਬੋਜ